ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਰੀ ਪੀਰੀ ਵਾਲੇ ਸ਼ਹਿਨਸ਼ਾਹ ਨੇ ਇਕ ਮਾਰ ਚੱਪਾ,
ਬੇੜਾ ਬੰਨੇ ਲਾ ਦਿੱਤਾ ਸੈਂਕੜੇ ਹਜ਼ਾਰਾਂ ਦਾ ।
ਆਵਾ ਗੌਣੀ ਜੇਹਲ ਵਿਚੋਂ 'ਸ਼ਰਫ' ਓਹੋ ਪਾਰ ਹੋਏ,
ਪੱਲਾ ਜਿਨ੍ਹਾਂ ਫੜ ਲੀਤਾ ਰੱਬੀ ਸਰਕਾਰਾਂ ਦਾ ।
--o--

ਸਤਵਾਂ ਦਰਸ਼ਨ

ਫੂਲ ਖਨਵਾਦਾ

ਸਤਵੀਂ ਸ਼ਾਹੀ ਨੂਰੀ ਜੋਤੀ,
ਪਾਕ ਪਵਿੱਤਰ ਅਰਸ਼ੀ ਮੋਤੀ ।
ਸ਼ਾਨ ਰਹੀਮੀ ਪਰ ਉਪਕਾਰੀ,
ਦਾਨ ਦਇਆ ਦੇ ਉੱਚ ਭੰਡਾਰੀ ।

ਰਹਿਮਤ ਵਾਲੇ ਬਖ਼ਸ਼ਸ਼ ਵਾਲੇ ।
ਤੋੜਨ ਦਿਲ ਦੇ ਕੁਫ਼ਰੀ ਤਾਲੇ ।

ਨਾ ਠੁਕਰਾਇਆ ਜੋ ਦਰ ਆਇਆ,
ਕੀਤਾ ਓਹਦਾ ਮਾਨ ਸਮਾਇਆ ।
ਦਾਰਾ ਦਾ ਵੀ ਸ਼ਾਨ ਵਧਾਇਆ,
ਮਰਦਾ ਮਰਦਾ ਪਕੜ ਬਚਾਇਆ ।

ਮਨ ਦੇ ਨਾਜ਼ਕ ਦਿਲ ਦੇ ਕੂਲੇ ।
ਐਸੇ ਸਨ ਓਹ ਨੂਰੀ ਪੂਲੇ ।

ਇਕ ਦਿਨ ਕਿਧਰੋਂ ਫਿਰਦੇ ਆਏ,
ਚਰਨ ਪਵਿੱਤਰ ਬਾਗ਼ੇ ਪਾਏ ।

੭੪.