ਪੰਨਾ:ਨੂਰੀ ਦਰਸ਼ਨ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਗਾਂ ਅੰਦਰ ਆਪ ਸਿਧਾਰੇ,
ਪਿੱਛੇ ਰਹਿ ਗਏ ਪੁੱਤ ਪਿਆਰੇ ।

ਇਕ 'ਸੰਦਲੀ' ਇਕ 'ਫੂਲ' ਵਿਚਾਰਾ ।
ਇਕ ਸੂਰਜ ਇਕ ਚੰਦ ਪਿਆਰਾ ।

ਚਾਚੇ ਦੇ ਕੁਝ ਮਨ ਵਿਚ ਆਇਆ,
ਪਕੜ ਦੋਹਾਂ ਨੂੰ ਉਂਗਲੀ ਲਾਇਆ ।
ਸਤਿਗੁਰ ਜੀ ਦੇ ਦਰ ਤੇ ਆਇਆ,
ਆਣ ਦੋਹਾਂ ਨੂੰ ਚਰਨੀਂ ਪਾਇਆ ।

ਰੋ ਰੋ ਨੀਰ ਵਗਾਵਣ ਲੱਗਾ ।
ਏਦਾਂ ਹਾਲ ਸੁਣਾਵਣ ਲੱਗਾ:-

"ਪਿਤਾ ਇਨ੍ਹਾਂ ਦੇ ਜਾਨ ਪਿਆਰੀ,
ਹੁਕਮ ਤੁਹਾਡੇ ਉੱਤੋਂ ਵਾਰੀ ।
ਇਹ ਕਲੀਆਂ ਹੁਣ ਝੜੀਆਂ ਪਈਆਂ,
ਗੁੱਛੇ ਨਾਲੋਂ ਵਿੱਛੜ ਗਈਆਂ ।

ਦੀਨ ਦੁਨੀ ਦੇ ਸੱਚੇ ਵਾਲੀ ।
ਹੁਣ ਹੋ ਦੀਨ ਦੁਨੀ ਦੇ ਮਾਲੀ ।"

ਦੋਵੇਂ ਦੁੱਰ ਯਤੀਮ ਪਿਆਰੇ,
ਬੈਠੇ ਸਨ ਇਹ ਇੱਕ ਕਿਨਾਰੇ ।
ਕਾਗ਼ਜ਼ ਵਾਲੀ ਮੂਰਤ ਵਾਂਗੂੰ,
ਸਹਿਮੀ ਹੋਈ ਸੂਰਤ ਵਾਂਗੂੰ ।

ਕਲੀਆਂ ਵਾਂਗੂੰ ਚੁੱਪ ਚੁਪੀਤੇ ।
ਅੱਖਾਂ ਵਿਚ ਗਲੇਡੂ ਪੀਤੇ ।

ਆਖਰ ਆਣ ਯਤੀਮੀ ਰੋਈ,
ਗੁਰਿਆਈ ਨੂੰ ਚੋਂਭੜ ਹੋਈ ।
ਗੁਰਿਆਈ ਦਾ ਪਾਕ ਸਮੁੰਦਰ,
ਆਇਆ ਮੌਜਾਂ ਠਾਠਾਂ ਅੰਦਰ,

੭੮.