ਪੰਨਾ:ਨੂਰੀ ਦਰਸ਼ਨ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਖ਼ਸ਼ੀਸ਼

ਇਕ ਦਿਨ ਰਾਜੇ ਜੈ ਸਿੰਘ ਆ ਕੇ
ਅਰਜ਼ ਗੁਜ਼ਾਰੀ ਸੀਸ ਨਿਵਾ ਕੇ

ਰਾਣੀ ਮੇਰੀ ਤਰਲੇ ਕਰਦੀ
ਦਰਸ਼ਨ ਬਦਲੇ ਹੈ ਉਹ ਮਰਦੀ

ਗੁਰ ਜੀ ! ਏਹ ਉਪਕਾਰ ਕਮਾਓ
ਓਹਨੂੰ ਭੀ ਚਲ ਦੀਦ ਕਰਾਓ

'ਕ੍ਰਿਸ਼ਨ ਕੌਰ' ਦੇ ਰਾਜ-ਦੁਲਾਰੇ
ਬੋਲੇ ਅੱਗੋਂ ਗੁਰੂ ਪਿਆਰੇ:-

'ਪੂਰੀਆਂ ਹੋਸਨ ਤੇਰੀਆਂ ਆਸਾਂ
ਤੇਰੇ ਮਹਿਲੀਂ ਭੀ ਚਲ ਆਸਾਂ'

ਚਾਈਂ ਚਾਈਂ ਰਾਜਾ ਆਯਾ
ਮਹਿਲਾਂ ਦੇ ਵਿਚ ਆਨ ਸੁਨਾਯਾ:-

'ਖ਼ੂਬ ਸਜਾਓ ਧੌਲਰ ਸਾਰਾ
ਆਵੇਗਾ ਕਲ ਗੁਰੂ ਪਿਆਰਾ

'ਉਪਕਾਰਾਂ ਦੀਆਂ ਝੜੀਆਂ ਲਾਵਨ
ਉੱਜੜੇ ਹੋਏ ਬਾਗ਼ ਖਿੜਾਵਨ

'ਆਵੇਗਾ ਕਲ ਬੱਦਲ ਨੂਰੀ
ਖੜੀਆਂ ਰਹਿਣਾਂ ਵਿਚ ਹਜ਼ੂਰੀ

'ਜੇਹੜੀ ਵੀ ਕੋਈ ਗ਼ਾਫ਼ਲ ਹੋਸੀ
ਪੱਛੋਤਾਸੀ ਓਹੋ ਰੋਸੀ ।'

ਪਟਰਾਣੀ ਦੇ ਦਿਲ ਵਿਚ ਆਈ
'ਰਾਜੇ ਏਡੀ ਸਿਫ਼ਤ ਸੁਨਾਈ


  • ਮਾਤਾ ਦਾ ਨਾਮ !

੮੧