ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਗੀ ਸਾਥੀ ਨਾਲ ਨ ਕੋਈ,
ਪੈਂਡਾ ਦਰਦਾਂ ਵਾਲਾ ।
ਮੰਜ਼ਲ ਔਖੀ, ਕੱਟੇ ਸੌਖੀ,
ਸੋਚ ਕੋਈ ਉਪਰਾਲਾ ।

ਆ ਜਾ ਦੋਵੇਂ ਰਾਹੀ ਰਲਕੇ
ਗੱਲਾਂ ਕਰਦੇ ਜਾਈਏ ।
ਨਾਲੇ ਪ੍ਰੇਮ ਵਧੌਂਦੇ ਜਾਈਏ,
ਨਾਲੇ ਵਾਟ ਮੁਕਾਈਏ :-

ਪਰ ਗੱਲਾਂ ਭੀ ਦਰਦਾਂ ਦੇ ਵਿੱਚ
ਭਰੀਆਂ 'ਜਹੀਆਂ ਹੋਵਨ ।
ਬੇ ਕਿਰਕਾਂ ਦੇ ਹਿਰਦੇ ਸੁਣ ਸੁਣ,
ਹੰਝੂ ਹਾਰ ਪਰੋਵਨ ।

ਖ਼ੁਸ਼ੀਆਂ ਵਾਲੀ ਗੱਲ ਨੂੰ ਹਰ ਕੋਈ,
ਦੁਨੀਆਂ ਅੰਦਰ ਭਾਖੇ ।
ਭਿਣਖ ਪਵੇ ਜੇ ਕਿਧਰੋਂ ਉਹਦੀ,
'ਜੀ ਆਇਆਂ ਨੂੰ' ਆਖੇ ।

(ਪਰ)-ਦਰਦਾਂ ਵਾਲੇ ਛਾਪੇ ਵੱਲੋਂ
ਪੱਲੇ ਸਭ ਸਮੇਟਨ ।
ਅੱਖਾਂ ਮੀਟਣ, ਨਜ਼ਰ ਨਾ ਆਵੇ,
ਸੁਣਕੇ ਕੰਨ੍ਹ ਵਲ੍ਹੇਟਨ ।

ਦੁੱਖਾਂ ਦੀ ਗੱਲ ਸੁਣਨੇ ਵਾਲਾ,
ਵਿਰਲਾ ਲੱਭੇ ਕੋਈ।
ਸੱਚ ਪੁੱਛੇਂ ਤਾਂ ਦੁਨੀਆਂ ਅੰਦਰ,
ਦੁਖੀਆਂ ਨੂੰ ਨਹੀਂ ਢੋਈ ।

ਪਰ ਸੁਖੀਆਂ ਦੀ ਪਹੁੰਚ ਨ ਓਥੇ,
ਜਿੱਥੇ ਦੁਖੀਏ ਜਾਵਨ ।

੮੫.