ਪੰਨਾ:ਨੂਰੀ ਦਰਸ਼ਨ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਕਰ ਦੁੱਖ ਹਜ਼ਾਰਾਂ ਸਹਿੰਦੇ
ਧਰਮੋਂ ਮੂਲ ਨਾ ਡੋਲਨ ।
ਸੀਸ ਕਟਾਵਣ, ਖੱਲ ਲੁਹਾਵਣ,
ਭੇਦ ਨਾ ਓਦ੍ਹਾ ਖੋਲ੍ਹਨ ।

ਮੁੱਦਾ ਕੀ ਅਜ ਆ ਨੀ ਤੈਨੂੰ
ਐਸੀ ਗੱਲ ਸੁਣਾਵਾਂ ।
ਪੰਧ ਦਿੱਲੀ ਦਾ ਦਰਦ ਦਿਲੀ ਵਿਚ,
ਤੇਰਾ ਕੁੱਲ ਮੁਕਾਵਾਂ ।

ਕਿੱਸਾ ਇੱਕ ਸ਼ਹੀਦੀ ਵਾਲਾ
ਖੋਲ੍ਹ ਸੁਣਾਵਾਂ ਤੈਨੂੰ ।
ਰਹਿੰਦੀ ਦੁਨੀਆਂ ਤੀਕਰ ਤੂੰ ਭੀ,
ਯਾਦ ਕਰੇਂਗੀ ਮੈਨੂੰ ।

ਐਸੇ ਖ਼ੂਨ ਪਵਿੱਤਰ ਵਾਲੇ
ਤੈਨੂੰ ਦਰਸ ਕਰਾਵਾਂ ।
ਦਰਸ ਕਰਾਕੇ ਰੱਬੀ ਰੰਗਣ
ਤੈਨੂੰ 'ਜਹੀ ਚੜ੍ਹਾਵਾਂ ।

ਜੇੜ੍ਹੇ ਰਾਹੋਂ ਤੂੰ ਇਕ ਵਾਰੀ,
ਲੰਘੇਂ ਕਲਮ ਪਿਆਰੀ ।
ਖਿੜਨ ਹਕੀਕੀ ਬੂਟੇ ਓਥੇ,
ਫੁੱਟੇ ਕੇਸਰ ਕਿਆਰੀ ।
--0--

ਕੁਰਬਾਨੀ


ਚੰਨੋ ਨੌਵੀਂ ਸੀ ਚਾਨਣੀ ਰਾਤ ਐਪਰ
ਓਹਦਾ ਰੋਗ ਸੀ ਨਿਰਾ ਵਿਜੋਗਨਾਂ ਦਾ।

੮੭