ਪੰਨਾ:ਨੂਰੀ ਦਰਸ਼ਨ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਵਾਂ ਦਰਸ਼ਨ

ਦਸਮੇਸ਼ ਜੀ ਦਾ ਆਗਮਨ

ਗੱਲ ਕੀ ਏ, ਵੱਲ ਕੀ ਏ,
ਸਜ ਧਜ ਨਾਲ ਅੱਜ,
ਪਿਆਰੀ ਪਿਆਰੀ ਰੈਨ ਹੈਨ,
ਕੀਤੀਆਂ ਤਿਆਰੀਆਂ ?

ਲਾਲ ਸੂਹੇ ਹੱਥ ਕੀਤੇ
ਸ਼ਾਮ ਵਾਲੀ ਲਾਲੀ ਲੈਕੇ,
ਲਾਈਆਂ ਏਸ ਸਾਂਵਲੀ ਨੇ
ਮਹਿੰਦੀਆਂ ਨਿਆਰੀਆਂ ?

ਖਿੱਤੀਆਂ ਜੜਾਊ ਕਾਂਟੇ
ਕੰਨਾਂ ਵਿਚ ਪਾਏ ਹੋਏ ਨੇ,
ਰਾਹ ਕੱਢ ਚੀਰਨੀ ਦਾ
ਜ਼ੁਲਫ਼ਾਂ ਸ਼ਿੰਗਾਰੀਆਂ ?

ਤਾਰਿਆਂ ਦੇ ਨਾਲ ਮੜ੍ਹੀ
ਹੋਈ ਏ ਪੁਸ਼ਾਕ ਏਹਦੀ,
ਚੰਦ ਮੱਥੇ ਮਾਰਦਾ ਹੈ
ਲਿਸ਼ਕਾਂ ਪਿਆਰੀਆਂ ।

ਫੁੱਲ ਹੈ ਅਚੰਭਾ ਕੋਈ
ਭਾਵੇਂ ਅੱਜ ਖਿੜਨ ਵਾਲਾ,
ਜੱਗ ਦੇ ਭੀ ਬਾਗ਼ ਦੀਆਂ
ਮਹਿਕੀਆਂ ਕਿਆਰੀਆਂ ।

ਫੁੱਲਾਂ ਨਾਲ ਭਰੇ ਹੋਏ
ਬੁਲਬੁਲਾਂ ਦੇ ਆਲ੍ਹਣੇ ਨੇ,

੯੨.