ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਸਿਰ ਤਾਂ ਵੀਰਨ ਦੇ ਸ਼ਗਨਾਂ ਦਾ ਚੀਰਾ ਮੈਂ ਬਾਰੀ
ਸਿਰ ਤਾਂ ਪਹਿਨ ਕੇ ਸਹੁਰਿਆਂ ਨੂੰ ਜਾਣਾ ਵੇ
15
ਲੰਬਾ ਸੀ ਵਿਹੜਾ ਵੇ
ਵੀਰਨਾ ਵਿੱਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿੱਚ ਮਰੂਏ ਦਾ ਬੂਟਾ ਵੇ

ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਸੋਹਣਿਆਂ ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫੇ ਨੂੰ ਜੜੀਆਂ ਵੇ
ਸੋਹਣਿਆ ਤੇਰੇ ਸਾਫੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜੀਆਂ ਵੇ
16
ਸਵਾਲੇ ਦੇ ਹੱਥ ਛਾਬਾ ਵੀਰਾ
ਤੇਰੀ ਜੰਨ ਚੜ੍ਹੇ ਤੇਰਾ ਬਾਬਾ ਵੀਰਾ
ਵੇ ਸਵਾਲੇ ਦੇ ਹੱਥ ਸੋਟੀ ਵੀਰਾ
ਤੇਰੀ ਜੰਨ ਚੜ੍ਹੇ ਤੇਰੇ ਗੋਤੀ ਵੀਰਾ
17
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ

99