ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਦਈਂ ਵੇ ਬਾਬਲਾ ਓਸ ਘਰੇ
ਜਿੱਥੇ ਘਾੜਤ ਘੜੇ ਸੁਨਿਆਰ
ਮੈਂ ਇਕ ਪਾਂਮਦੀ, ਇਕ ਲਾਂਹਮਦੀ
ਮੇਰਾ ਡੱਬਿਆਂ ਦੇ ਵਿੱਚ ਹੱਥ
ਬਾਬਲਾ ਤੇਰਾ ਪੁੰਨ ਹੋਵੇ

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਦਰਜੀ ਸੀਵੇ ਪੱਟ
ਇਕ ਪਾਮਾਂ ਇਕ ਰੰਗਾਮਾਂ
ਵੇ ਮੇਰਾ ਸੰਦੂਖਾਂ ਦੇ ਵਿੱਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਤੇਰਾ ਹੋਵੇ ਵੱਡੜਾ ਜੱਸ
ਬਾਬਲ ਤੇਰਾ ਪੁੰਨ ਹੋਵੇ
5
ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ

ਮੈਂ ਤੈਨੂੰ ਵਰਜਦੀ ਵੀਰਨਾ ਵੇ
ਭੈਣਾਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
6
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਬਾਬਲ ਤਾਂ ਮੇਰਾਂ ਦੇਸਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ

ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ

107