ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਾਨੂੰ ਚਾਹ ਦੀ ਘੁੱਟ ਪਲਾ ਦੇ
ਫੱਕਰ ਨੀ ਤੇਰੇ ਬਾਹਰ ਖੜੇ
5
ਸਾਨੂੰ ਆਈਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵਿਹੜਾ ਭੀੜਾ ਨੀ
ਚੱਲੋ ਨੀ ਭੈਣੇਂ ਮੁੜ ਚੱਲੀਏ
ਸੋਡੇ ਕੋਠੇ ਤਾਂ ਥਾਂ ਹੈਨੀ
ਚੱਲੀ ਨੀ ਭੈਣੋਂ ਮੁੜ ਚੱਲੀਏ
6
ਮੋਠ ਕੁੜੇ ਨੀ ਮੋਠ ਕੁੜੇ
ਮਾਮਾ ਸੁੱਕਕੇ ਤੀਲਾ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਮਰਹੱਟੇ ਵਾਲ਼ੀ ਤੋਪ ਕੁੜੇ
ਫਰੰਗੀ ਵਾਲ਼ੀ ਤੋਪ ਕੁੜੇ

128