ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਵਿਦਵਾਨਾਂ ਨੇ ਬਹੁਤ ਸਾਰੇ ਲੇਖ ਪੰਜਾਬੀ ਲੋਕਧਾਰਾ ਅਤੇ ਖਾਸ ਕਰਕੇ ਲੋਕ ਸਾਹਿਤ ਬਾਰੇ ਛਪਵਾਏ।
ਪੰਜਾਬੀ ਲੋਕਧਾਰਾ ਦੇ ਇੱਕਤ੍ਰੀਕਰਨ ਦਾ ਕਾਰਜ ਵੀ ਪੱਛਮੀ ਵਿਦਵਾਨਾਂ ਵੱਲੋਂ ਅਰੰਭਿਆ ਗਿਆ ਜਿਨ੍ਹਾਂ ਨੂੰ ਵੇਖ ਕੇ ਪੰਜਾਬੀ ਵਿਦਵਾਨ ਵੀ ਇਸ ਖੇਤਰ ਵਿਚ ਆ ਗਏ। ਸੁਖਦੇਵ ਮਾਦਪੁਰੀ ਉਹਨਾਂ ਮੁੱਢਲੇ ਵਿਦਵਾਨਾਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਕਰਕੇ ਸਾਂਭਣ ਦਾ ਮਹੱਤਵ ਪੂਰਨ ਇਤਿਹਾਸਕ ਕਾਰਜ ਨਿਭਾਇਆ ਹੈ। ਇਹਨਾਂ ਨੇ ਇਹ ਕੰਮ ਉਹਨਾਂ ਹਾਲਾਤਾਂ ਵਿੱਚ ਕੀਤਾ ਜਦੋਂ ਅਜੇ ਆਧੁਨਿਕ ਤਕਨੀਕਾਂ ਅਤੇ ਯੰਤਰ ਨਹੀਂ ਸੀ ਆਏ। ਇਹਨਾਂ ਸਹੂਲਤਾਂ ਤੋਂ ਬਿਨਾਂ ਲੋਕਧਾਰਾ ਦੇ ਖੇਤਰ ਵਿੱਚ ਖੇਤਰੀ ਕਾਰਜ ਕਰਨਾ ਅਤਿਅੰਤ ਮੁਸ਼ਕਲ ਹੁੰਦਾ ਹੈ ਕਿਉਂਕਿ ਤੁਹਾਨੂੰ ਬਹੁਤ ਸਾਰਾ ਵਕਤ ਲੋਕਾਂ ਵਿੱਚ ਰਹਿ ਕੇ ਉਹਨਾਂ ਪਾਸੋਂ ਲੋਕ ਸਾਹਿਤ ਰੂਪਾਂ ਨੂੰ ਸੁਣ ਕੇ ਲਿਪੀਬੱਧ ਕਰਨਾ ਹੁੰਦਾ ਹੈ। ਇਹ ਕੰਮ ਬਹੁਤ ਸਮਾਂ ਅਤੇ ਮਿਹਨਤ ਮੰਗਦਾ ਹੈ। ਇਸ ਲਈ ਯੰਤਰਾਂ ਵਿਹੂਣੇ ਉਹਨਾਂ ਵਿਦਵਾਨਾਂ ਨੂੰ ਦਾਦ ਦੇਣੀ ਹੀ ਬਣਦੀ ਹੈ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਸਮੇਂ ਦੇ ਹਨੇਰੇ ਵਿੱਚ ਗੁੰਮ ਹੋ ਜਾਣ ਤੋਂ ਬਚਾ ਲਿਆ ਹੈ। ਇਸ ਤਰ੍ਹਾਂ ਨਾਲ ਇਹਨਾਂ ਵਿਦਵਾਨਾਂ ਜਿੱਥੇ ਨਵੀਂ ਪੀੜੀ ਸਿਰ ਅਹਿਸਾਨ ਕੀਤਾ ਹੈ ਉੱਥੇ ਲੋਕਧਾਰਾ ਦੇ ਵਿਸ਼ੇ ਉੱਪਰ ਵੀ ਪਰਉਪਕਾਰ ਕੀਤਾ ਹੈ।
ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਵਿਦਵਾਨਾਂ ਨੇ ਲੋਕਧਾਰਾ ਦੀ ਡੂੰਘੀ ਵਿਗਿਆਨਕ ਖੋਜ ਤੋਂ ਜਾਣੂ ਨਾ ਹੋਣ ਕਾਰਨ ਬਹੁਤ ਸਾਰੀਆਂ ਕਥਾ ਕਹਾਣੀਆਂ ਨੂੰ ਲੋਕ ਭਾਸ਼ਾ ਤੋਂ ਬਦਲ ਕੇ ਸਾਹਿਤਕ ਰੰਗਣ ਦੇ ਦਿੱਤੀ ਹੈ ਜਿਸ ਕਾਰਨ ਉਸ ਦੀ ਲੋਕਧਾਰਾਈ ਕੀਮਤ ਅਤੇ ਖ਼ੁਸ਼ਬੂ ਗਾਇਬ ਹੋ ਗਈ ਹੈ। ਇਹ ਉਹਨਾਂ ਨੇ ਸਹਿਜ ਸੁਭਾਅ ਹੀ ਕੀਤਾ ਹੈ ਅਤੇ ਆਪਣੇ ਵੱਲੋਂ ਚੰਗਾਂ ਸਮਝ ਕੇ ਕੀਤਾ ਹੈ, ਪਰੰਤੂ ਇੱਕ ਲੋਕਧਾਰਾ ਸ਼ਾਸਤਰੀ ਦੀ ਦ੍ਰਿਸ਼ਟੀ ਤੋਂ ਇਹ ਠੀਕ ਨਹੀਂ।
ਸੁਖਦੇਵ ਮਾਦਪੁਰੀ ਦੀ ਖੂਬੀ ਅਤੇ ਵਿਗਿਆਨਕ ਦ੍ਰਿਸ਼ਟੀ ਇਹ ਹੈ ਕਿ ਉਸ ਨੇ ਲੋਕ ਸਾਹਿਤਕ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿੱਚ ਹੀ ਲਿਖਿਆ ਹੈ। ਇਸ ਲੋਕਧਾਰਾ ਵਿਗਿਆਨੀ ਦੀ ਹਿੰਮਤ ਹੀ ਸਮਝਣੀ ਚਾਹੀਦੀ ਹੈ ਕਿ ਉਸ ਨੇ ਲੋਕਾਂ ਵਿੱਚ ਵਿਚਰਕੇ ਉਹਨਾਂ ਦੀ ਭਾਸ਼ਾ ਵਿੱਚ ਹੀ ਲੋਕਧਾਰਾ ਵੰਨਗੀਆਂ ਨੂੰ ਲਿੱਪੀਬੱਧ ਕੀਤਾ ਹੈ। ਉਨ੍ਹਾਂ ਦੀ ਨਵੀਂ ਆਈ ਪਸਤਕ "ਬਾਤਾਂ ਦੇਸ ਪੰਜਾਬ" ਦੀਆਂ ਇਸ ਦੀ ਵਧੀਆ ਉਦਾਹਰਨ ਹੈ। ਇਸ ਪੁਸਤਕ ਵਿੱਚ ਉਸ ਨੇ 50 ਤੋਂ ਉੱਪਰ ਪੰਜਾਬੀ ਲੋਕ ਕਹਾਣੀਆਂ ਨੂੰ ਇਕੱਤਰ ਕਰਕੇ ਛਪਵਾਇਆ ਹੈ। ਇਸ ਪੁਸਤਕ ਵਿਚਲੀਆਂ ਲੋਕ ਕਹਾਣੀਆਂ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਹਨਾਂ ਲੋਕ ਕਹਾਣੀਆਂ ਨੂੰ ਲੋਕ ਬੋਲੀ ਵਿੱਚ ਹੀ ਪੇਸ਼ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਭਾਵੇਂ ਬਹੁਤ ਸਾਰੀਆਂ ਲੋਕ ਕਹਾਣੀਆਂ ਪਹਿਲਾਂ ਹੀ ਕਈ ਸੰਗ੍ਰਹਿਆਂ ਵਿੱਚ ਆ ਚੁੱਕੀਆਂ ਹਨ ਫਿਰ ਵੀ ਇਹ ਕਾਰਜ ਆਪਣੀ ਭਾਸ਼ਾ ਦੀ ਖੂਬਸੂਰਤੀ ਅਤੇ ਸਥਾਨਕ ਰੰਗਣ ਕਰਕੇ ਇਤਿਹਾਸਕ ਮਹੱਤਤਾ ਰੱਖਦਾ ਹੈ।
ਹੁਣੇ ਹੀ ਪ੍ਰਕਾਸ਼ਤ ਹੋਈ ਉਸ ਦੀ ਦੂਜੀ ਪੁਸਤਕ "ਖੰਡ ਮਿਸ਼ਰੀ ਦੀਆਂ ਡਲੀਆਂ" ਗਿੱਧੇ ਦੀਆਂ ਬੋਲੀਆਂ ਨਾਲ ਸੰਬੰਧਤ ਪੁਸਤਕ ਹੈ। ਇਸ ਸੰਗ੍ਰਹਿ ਨੂੰ ਉਸ ਨੇ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਲੰਬੀਆਂ ਬੋਲੀਆਂ ਅਤੇ ਦੂਜੇ ਭਾਗ ਵਿੱਚ ਇਕ

11