ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/180

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਮੱਥਾ ਟੇਕਣਾ ਭੁੱਲ ਗਿਆ
ਤੈਨੂੰ ਨਵੀਂ ਬੰਨੋ ਦਾ ਚਾਅ
30
ਤੇਰੇ ਵੇ ਵੀਰਾ ਰੂਪ ਦੇ
ਕੋਈ ਦਿੱਲੀ ਛੱਪਣ ਅਖ਼ਬਾਰ
ਝੁਕ ਝੁਕ ਵੇਖਣ ਨਾਰੀਆਂ
ਲੁਕ ਲੁਕ ਦੇਖੇ ਨਾਰ
31
ਕੁੜਤਾ ਤੇਰਾ ਵੀਰਾ ਮੈਂ ਸਿਊਮਾਂ
ਕੋਈ ਜਾਗਟ ਸਿਊਂਦੀ ਤੰਗ
ਸਿਖ਼ਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ
32
ਜੰਨ ਚੜ੍ਹੀਂਂ ਵੀਰਾ ਹੱਸ ਕੇ
ਬਹੂ ਲਿਆਈਂ ਮੁਟਿਆਰ
ਅੰਗ ਹੋਵੇ ਪਤਲੀ
ਜਿਹੜੀ ਸੋਹੇ ਬੂਹੇ ਦੇ ਬਾਰ
33
ਕਿਊਂ ਖੜਾ ਵੀਰਾ ਕਿਊਂ ਖੜਾ
ਕਿਊਂ ਖੜਾ ਦਿਲਗੀਰ
ਦਾਤ ਬਥੇਰੀ ਦੇਣਗੇ
ਤੇਰੇ ਲੜ ਲਾਉਣਗੇ ਹੀਰ
34
ਕਿਊਂ ਖੜਾ ਵੀਰਾ ਕਿਉਂ ਖੜਾ
ਕਿਊਂ ਖੜਾ ਦਿਲਗੀਰ
ਗੱਡਾ ਦੇਣਗੇ ਦਾਜ ਦਾ
ਤੇਰੇ ਮਗਰ ਲਾਉਣਗੇ ਹੀਰ
35
ਕਹੀਆਂ ’ਕ ਦੇਖੀਆਂ ਵੀਰਾ ਸਾਲ਼ੀਆਂ
ਕਹੀ ’ਕ ਦੇਖੀ ਨਾਰ
ਚੂੜੀ ਵਾਲ਼ੀਆਂ ਬੀਬੀ ਸਾਲ਼ੀਆਂ
ਕੋਈ ਘੁੰਗਟ ਵਾਲ਼ੀ ਨਾਰ
36
ਜੁੱਤੀ ਤਾਂ ਤੇਰੀ ਮੈਂ ਕੱਢਾਂ
ਵੀਰਾ ਸੁੱਚੀ ਜ਼ਰੀ ਦੇ ਨਾਲ਼
ਝੁਕ ਝੁਕ ਦੇਖਣ ਸਾਲ਼ੀਆਂ
ਝੁਕ ਝੁਕ ਦੇਖੇ ਨਾਰ

174