ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

74
ਪੁੱਤ ਵੀ ਸੱਸੇ ਤੈਂ ਜਣਿਆਂ
ਕੋਈ ਜਣਿਆ ਗੋਹੇ ਦਾ ਪਿੰਨ
ਲੋਕਾਂ ਭਾਣੇ ਚਤੁਰ ਹੈ
ਮੇਰੇ ਭਾ ਦਾ ਜਿੰਨ
75
ਸਰਹਾਣੇ ਬੰਨ੍ਹੀ ਬਾਂਦਰੀ
ਪੈਂਦੇ ਬੰਨ੍ਹਿਆ ਕੁੱਤਾ
ਵੇ ਲੈਣ ਕਿਉਂ ਨੀ ਆਉਂਦਾ
ਕੁਪੱਤੀ ਮਾਂ ਦਿਆ ਪੁੱਤਾ
76
ਸੰਦਲੀ ਚਾਦਰ ਵਾਲ਼ੀਏ
ਤੇਰੀ ਚਾਦਰ ਤੇ ਬੈਠੀ ਜੂੰ
ਹੋਰਨਾਂ ਨੇ ਪਤੀ ਛੋਡਤੇ
ਤੇਰੇ ਪਤੀ ਨੇ ਛੋਡੀ ਤੂੰ

181