ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਹਾ ਗੀਤ ਗਿਆਨ ਦਾ

1
ਉੱਚਾ ਬੁਰਜ ਲਾਹੌਰ ਦਾ
ਕੋਈ ਵਿੱਚ ਤੋਤੇ ਦੀ ਖੋੜ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂੜ੍ਹੇ ਮਗ਼ਜ਼ ਦੀ ਲੋੜ
2
ਉੱਚਾ ਬੁਰਜ ਲਾਹੌਰ ਦਾ
ਕੋਈ ਵੱਡੇ ਰਖਾਏ ਬਾਰ
ਦੋਹਾ ਗੀਤ ਗਿਆਨ ਦਾ
ਜੀਹਦੀ ਡੂੰਘੀ ਹੋਵੇ ਵਿਚਾਰ
3
ਤੈਨੂੰ ਰੂਪ ਦਿੱਤਾ ਕਰਤਾਰ ਨੇ
ਨੀ ਕੋਈ ਕਾਹਦਾ ਕਰੇਂ ਗੁਮਾਨ
ਦੋਹਾ ਗੀਤ ਗਿਆਨ ਦਾ
ਜੀਹਨੂੰ ਗਾਵੇ ਕੁੱਲ ਜਹਾਨ
4
ਕਿੱਥੋਂ ਦੋਹਾ ਉਗਿਆ ਅੜੀਏ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜੁ ਇਹਦੀ ਮਾਂ
5
ਮੂੰਹ ਚੋਂ ਦੋਹਾ ਉੱਗਿਆ ਭੈਣੇ
ਮੈਂ ਤਾਂ ਬਣਾਇਆ ਇਹਨੂੰ ਨੀ ਆਪ
ਜੀਭ ਤਾਂ ਇਹਦੀ ਮਾਈ ਐ
ਕੋਈ ਬੋਲ ਨੀ ਇਹਦਾ ਬਾਪ
6
ਕਿੱਥੋਂ ਦੋਹਾ ਜਰਮਿਆ
ਕਿੱਥੋਂ ਲਿਆ ਬਣਾ
ਕੌਣ ਦੋਹੇ ਦਾ ਬਾਪ ਐ
ਕੌਣ ਦੋਹੇ ਦੀ ਮਾਂ

21