ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

7
ਦਿਲ ਚੋਂ ਦੋਹਾ ਜਰਮਿਆ
ਚਿੱਤ ’ਚੋਂ ਲਿਆ ਬਣਾ
ਸੂਰਜ ਦੋਹੇ ਦਾ ਬਾਪ ਐ
ਧਰਤੀ ਦੋਹੇ ਦੀ ਮਾਂ
8
ਕਿੱਥੋਂ ਦੋਹਾ ਸਿੱਖਿਆ ਨੀ ਮੇਲਣੇ
ਕਿੱਥੋਂ ਚੜ੍ਹਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੌਣ ਦੋਹੇ ਦਾ ਬਾਪ
9
ਢਿੱਡੋਂ ਦੋਹਾ ਸਿੱਖਿਆ ਨੀ ਸਖੀਏ
ਮਨੋਂ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁੱਖ ਦੋਹੇ ਦਾ ਬਾਪ

22