ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁਹੱਬਤਾਂ ਦੀ ਮਹਿਕ

10
ਨੀਂਦ ਨਾ ਭਾਲਦੀ ਬਿਸਤਰੇ
ਭੁੱਖ ਨਾ ਭਾਲਦੀ ਰਾਤ
ਮੌਤ ਨਾ ਪੁੱਛਦੀ ਉਮਰ ਨੂੰ
ਇਸ਼ਕ ਨਾ ਪੁੱਛਦਾ ਜਾਤ
11
ਚਸ਼ਮ ਚਰਾਗ਼ ਜਿਨ੍ਹਾਂ ਦੇ ਦੀਦੇ
ਕਾਹਨੂੰ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀਂ ਰਮਿਆ
ਬਾਝ ਸ਼ਰਾਬੋਂ ਖੀਵੇ
12
ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ
13
ਆਸ਼ਕ ਸਿਦਕ ਸਮਾਨ ਹੈ
ਰੱਬ ਮਸ਼ੂਕ ਬਣੇ
ਪਰ ਰੱਬ ਮਸ਼ੂਕੀਂ ਨਾ ਮਿਲੇ
ਫਾਸ਼ਕ ਜੱਗ ਘਣੇ
14
ਪੁੱਛ ਕੇ ਨਾ ਪੈਂਦੇ ਮਾਮਲੇ
ਨਹੁੰ ਨਾ ਲੱਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ
15
ਇਸ਼ਕ ਲਤਾੜੇ ਆਦਮੀ
ਬਰਫ ਲਤਾੜੇ ਰੁੱਖ
ਨੀਂਦ ਨਾ ਆਉਂਦੀ ਚੋਰ ਨੂੰ
ਆਸ਼ਕ ਨਾ ਲੱਗਦੀ ਭੁੱਖ

23