ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

23
ਬੇਕਦਰਾਂ ਨਾਲ਼ ਦੋਸਤੀ
ਤੂੰ ਕਿਉਂ ਲਾਈ ਹੰਸ
ਤੇਰਾ ਸੀਖਾਂ ਮਾਸ ਪਰੋ ਲਿਆ
ਗਲ਼ੀਏਂ ਰੁਲ਼ਦੇ ਪੰਖ
24
ਲੱਗੀ ਨਾਲ਼ੋਂ ਟੁੱਟੀ ਚੰਗੀ
ਬੇਕਦਰਾਂ ਦੀ ਯਾਰੀ
ਭਲਾ ਹੋਇਆ ਲੜ ਪਹਿਲਾਂ ਛੁੱਟਿਆ
ਉਮਰ ਨਾ ਬੀਤੀ ਸਾਰੀ
25
ਕੱਲਰ ਦੀਵਾ ਮੱਚਦਾ
ਬਿਨ ਬੱਤੀ ਬਿਨ ਤੇਲ
ਨਹੀਂ ਰੱਬਾ ਚੱਕ ਲੈ
ਨਹੀਂ ਕਰਾਦੇ ਮੇਲ
26
ਬੇਰੀਆਂ ਨੂੰ ਬੇਰ ਲਗਦੇ
ਕਿੱਕਰਾਂ ਨੂੰ ਲੱਗਦੇ ਤੁੱਕੇ
ਰਾਤੀਂ ਮੈਂ ਆਸ਼ਕ ਦੇਖੇ
ਵਿੱਚ ਕਮਾਦੀਂ ਸੁੱਤੇ
27
ਚਰਖਾ ਡਾਹਿਆ ਰੰਗਲਾ
ਕੋਈ ਮਾਹਲ ਗਈ ਭਰੜਾ
ਡੋਰ ਹੋਵੇ ਤਾਂ ਤੋੜੀਏ
ਪ੍ਰੀਤ ਨਾ ਤੋੜੀ ਜਾ
28
ਚਰਖਾ ਡਾਹਿਆ ਰੰਗਲਾ
ਕੋਈ ਮਾਹਲ ਗਈ ਭਰੜਾ
ਰੱਸਾ ਹੋਵੇ ਤਾਂ ਗੰਢੀਏ
ਪ੍ਰੀਤ ਨਾ ਗੰਢੀ ਜਾ
29
ਚਰਖਾ ਡਾਹਿਆ ਰੰਗਲਾ
ਕੋਈ ਗੁੱਡੀਆਂ ਬਹੁਤ ਰੰਗੀਲ
ਕਿਸ ਵਿਧ ਮਿਲੀਏ ਯਾਰ ਨੂੰ
ਲੈ ਗਿਆ ਦਿਲ ਨੂੰ ਕੀਲ

25