ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


30
ਯਾਰ ਬਣਾਈਏ ਦੋ ਜਣੇ
ਮਾਲੀ ਤੇ ਵਣਜਾਰ
ਵਣਜਾਰ ਚੜ੍ਹਾਵੇ ਚੂੜੀਆਂ
ਮਾਲੀ ਫੁੱਲਾਂ ਦੇ ਹਾਰ
31
ਕੱਚੀ ਕਲੀ ਕਚਨਾਰ ਦੀ
ਰੰਗ ਰਚਦੀ ਵਿੱਚ ਥੋੜ੍ਹਾ
ਝੂਠੀ ਯਾਰੀ ਜੱਟ ਘੁਮਾਰ ਦੀ
ਜਿਥੇ ਮਿਲ਼ੇ ਕਰੇ ਨਹੋਰਾ
32
ਪਾਪੀ ਲੋਕ ਪਹਾੜ ਦੇ
ਪੱਥਰ ਜਿਨ੍ਹਾਂ ਦੇ ਚਿੱਤ
ਅੰਗ ਮਲਾਉਂਦੇ ਮੂਲ ਨਾ
ਨੈਣ ਮਲਾਉਂਦੇ ਨਿੱਤ
33
ਸਖੀਏ ਰਾਹੀਆਂ ਨਾਲ਼ ਨਾ
ਚਤਰ ਪ੍ਰੇਮ ਕਰੇ
ਦਿਲ ਪ੍ਰਦੇਸੀ ਲੈ ਤੁਰੇ
ਛਡਗੇ ਨੈਣ ਭਰੇ
34
ਨਾਲ਼ ਪਰਦੇਸੀ ਨਿਹੁੰ ਨਾ ਲਾਈਏ
ਭਾਵੇਂ ਲੱਖ ਸੋਨੇ ਦਾ ਹੋਵੇ
ਇਕ ਗੱਲੋਂ ਪਰਦੇਸੀ ਚੰਗਾ
ਜਦ ਯਾਦ ਕਰੇ ਤਾਂ ਰੋਵੇ
35
ਈਦ ਮੁਬਾਰਕ ਕੀਹਨੂੰ ਆਖਾਂ
ਮੇਰਾ ਯਾਰ ਮੇਰੇ ਨਾਲ਼ ਗੁੱਸੇ
ਆ ਸਜਣਾ ਗਲ਼ ਲਗ ਕੇ ਮਿਲੀਏ
ਕਿਤੇ ਮਰ ਨਾ ਜਾਈਏ ਰੁੱਸੇ
36
ਚੰਦਾ ਤੇਰੀ ਚਾਨਣੀ
ਤਾਰਿਆ ਤੇਰੀ ਲੋ
ਰੂਹ ਦੋਹਾਂ ਦੀ ਇਕ ਵੇ
ਦਿਸਦੇ ਪਏ ਆਂ ਦੋ

26