ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


51
ਫੁੱਲ ਦਾ ਲੋਭੀ ਭੌਰ ਹੈ
ਧੰਨ ਦਾ ਲੋਭੀ ਚੋਰ
ਮੈਂ ਲੋਭਣ ਇਕ ਦਰਸ ਦੀ
ਕੁਝ ਨਾ ਮੰਗਦੀ ਹੋਰ
52
ਕੰਡਿਆ ਵੇ ਮਸਟੰਡਿਆ
ਮੇਰੇ ਲਗਿਆ ਪੈਰ ਦੇ ਪੱਬ
ਇਕ ਵਿਛੋੜਾ ਯਾਰ ਦਾ
ਦੂਜੇ ਤੈਂ ਕਿਉਂ ਲਾਈ ਅੱਗ
53
ਮੁਖੜਾ ਤੇਰਾ ਸੋਹਣਿਆਂ
ਕਿਵੇਂ ਮੈਂ ਆਖਾਂ ਚੰਨ
ਚੰਦਰਮਾਂ ਦਾ ਰੰਗ ਇਕ
ਤੇਰੇ ਵੰਨ ਸਵੰਨ
54
ਬੇਰੀ ਹੇਠ ਖੜੋਤੀਏ
ਝੜ ਝੜ ਪੈਂਦਾ ਬੂਰ
ਯਾਰ ਨਾ ਦਿਲੋਂ ਵਿਸਾਰੀਏ
ਕੀ ਨੇੜੇ ਕੀ ਦੂਰ
55
ਸਜਨ ਗਏ ਪ੍ਰਦੇਸ ਨੂੰ
ਘੜੀ ਪਵੇ ਨਾ ਚੈਨ
ਅਜ ਮਾੜੇ ਅਸੀਂ ਹੋ ਗਏ
ਚੰਗੇ ਨੇ ਤਰਫੈਨ
56
ਕਾਲ਼ਿਆ ਕਾਵਾਂ ਜਾਹ ਵੇ
ਜਾਹ ਮਾਹੀ ਦੇ ਦੇਸ
ਖ਼ੈਰ ਲਿਆ ਦੀਦ ਦਾ
ਕਰ ਜੋਗੀ ਦਾ ਭੇਸ
57
ਢਲ਼ ਪਰਛਾਵੇਂ ਕੱਤਦੀ
ਕੋਈ ਪੈ ਗਈ ਡੂੰਘੀ ਰਾਤ
ਤਾਹਨੇ ਦੇਣ ਸਹੇਲੀਆਂ
ਤੇਰੀ ਮੁੜ ਨਾ ਪੁੱਛੀ ਬਾਤ

29