ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


58
ਕੋਠੇ ਉੱਤੇ ਕੋਠੜੀ
ਹੇਠ ਵਗੇ ਦਰਿਆ
ਮੈਂ ਦਰਿਆ ਦੀ ਮਛਲੀ
ਤੂੰ ਬਗਲਾ ਬਣਕੇ ਆ
59
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣਕੇ ਆ
60
ਟੁੱਟ ਗਈ ਉਹ ਤੂੰਬੜੀ
ਟੁੱਟ ਗਈ ਉਹ ਤਾਰ
ਬੀਨ ਵਿਚਾਰੀ ਕੀ ਕਰੇ
ਜਦ ਲਦ ਲਏ ਤਲਬਗਾਰ
61
ਤੂਤਾ ਵੇ ਹਰਿਆਲਿਆ
ਤੂਤ ਪਲ੍ਹਮਦੇ ਜਰਦੇ
ਇਨ੍ਹੀਂ ਰਾਹੀਂ ਜਾਂਦੇ ਡਿੱਠੇ
ਮੇਰੇ ਦੋ ਨੈਣਾਂ ਦੇ ਬਰਦੇ
62
ਕੌਲ ਫੁੱਲ ਮੈਂ ਕਢ ਕੇ
ਕਰਦੀ ਹਾਂ ਅਰਦਾਸ
ਛੇਤੀ ਆ ਮਿਲ ਸਜਣਾ
ਭੁੱਲ ਚੁੱਕ ਕਰਕੇ ਮਾਫ
63
ਫੁਲਕਾਰੀ ਸਾਡੀ ਰੇਸ਼ਮੀ
ਰੰਗ ਢੁਕਾਏ ਠੀਕ
ਛੇਤੀ ਦਰਸ਼ਣ ਦੇਣਗੇ
ਮੈਂ ਰਸਤੇ ਰਹੀ ਉਡੀਕ
64
ਫੁਲਕਾਰੀ ਸਾਡੀ ਰੇਸ਼ਮੀ
ਉੱਤੇ ਚਮਕਣ ਮੋਰ
ਗੱਲਾਂ ਤੁਹਾਡੀਆਂ ਮਿੱਠੀਆਂ
ਅੰਦਰੋਂ ਦਿਲ ਦੇ ਹੋਰ

30