ਇਹ ਸਫ਼ਾ ਪ੍ਰਮਾਣਿਤ ਹੈ
65
ਹੁਸਨ ਗੋਰੀ ਦਾ ਚੋ ਚੋ ਪੈਂਦਾ
ਜਿਉਂ ਮਾਖਿਓਂ ਮਖਿਆਰੀ ਦਾ
ਨੈਣ ਗੋਰੀ ਦੇ ਕੱਜਲਾ ਪਾਇਆ
ਡਾਢਾ ਰੰਗ ਫੁਲਕਾਰੀ ਦਾ
66
ਰੇਸ਼ਮ ਰੇਸ਼ਮ ਹਰ ਕੋਈ ਕਹਿੰਦਾ
ਰੇਸ਼ਮ ਮੂੰਹੋਂ ਬੋਲਦਾ
ਫੁਲਕਾਰੀ ਦਾ ਰੰਗ ਗੋਰੀਏ
ਇਸ਼ਕ ਹੁਸਨ ਸੰਗ ਤੋਲਦਾ
67
ਢੋਲਾ ਕਿੱਥੇ ਤੁਰ ਚਲਿਓਂ
ਪੱਟ ਲਾਨੀ ਆਂ ਸਾਵਾ
ਮੇਰੀ ਅਹਿਲ ਜਵਾਨੀ
ਜਿਵੇਂ ਭੱਖਦਾ ਹੈ ਆਵਾ
68
ਤੂਤਾ ਵੇ ਹਰਿਆਲਿਆ ਤੂਤਾ
ਤੂਤ ਪਲ ਮਲਦੇ ਸਾਵੇ
ਜਿਹੜੇ ਸਜਣ ਪ੍ਰਦੇਸ ਵਸੇਂਦੇ
ਮਰਾਂ ਤਿਨ੍ਹਾਂ ਦੇ ਹਾਵੇ
69
ਤੂਤਾ ਵੇ ਹਰਿਆਲਿਆ ਤੂਤਾ
ਤੇਰੀਆਂ ਠੰਢੀਆਂ ਛਾਈਂ
ਤੈਂ ਕੋਲੋਂ ਮੈਂਡਾ ਮਾਹੀ ਲੰਘਿਆ
ਹੀਰ ਨਿਮਾਣੀ ਦਾ ਸਾਈਂ
70
ਨਦੀ ਕਨਾਰੇ ਬੁਲਬੁਲ ਬੈਠੀ
ਦਾਣਾ ਚੁਗਦੀ ਛੱਲੀ ਦਾ
ਜਿਸ ਦਮ ਯਾਦ ਪੀਆ ਦੀ ਆਵੇ
ਦਿਲ ਨਾ ਲਗਦਾ ਕੱਲੀ ਦਾ
71
ਚਰਖਾ ਮੇਰਾ ਏਥੇ ਬਣਿਆਂ
ਲਠ ਬਣੀ ਏ ਸਰਸੇ
ਵੇ ਤੂੰ ਘਰ ਨੀ ਪੈਂਦਾ
ਮੁਲਕ ਰੰਨਾਂ ਨੂੰ ਤਰਸੇ
31