ਇਹ ਸਫ਼ਾ ਪ੍ਰਮਾਣਿਤ ਹੈ
93
ਕਾਗਾ ਕਰੰਗ ਢੰਡੋਲਿਆ
ਸਗਰਾ ਖਾਇਓ ਮਾਸ
ਇਹ ਦੋ ਨੈਣਾਂ ਮਤ ਛੁਹਿਓ
ਪਿਰ ਦੇਖਣ ਦੀ ਆਸ
94
ਉੱਚਾ ਬੁਰਜ ਲਾਹੌਰ ਦਾ
ਕੋਈ ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰਕੇ ਭਗਵਾਂ ਭੇਸ
95
ਉੱਚੇ ਚੁਬਾਰੇ ਮੈਂ ਖੜੀ
ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰਕੇ ਭਗਵਾਂ ਭੇਸ
96
ਸੁਪਨਿਆਂ ਤੂੰ ਸੁਲਤਾਨ ਹੈਂ
ਉਤਮ ਤੇਰੀ ਜਾਤ
ਸੈ ਵਰਸਾਂ ਦੇ ਵਿਛੜੇ
ਆਣ ਮਲਾਵੇ ਰਾਤ
97
ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਖਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇੱਕ
35