ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

104
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਵਿੱਚੇ ਬੇੜੀ ਵਿੱਚੇ ਚੱਪੂ
ਵਿੱਚੇ ਮੰਝ ਮੁਹਾਣੇ
105
ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰਕੇ ਕੁੱਟ
ਭਰੇ ਖ਼ਜ਼ਾਨੇ ਨੂਰ ਦੇ
ਲਾੜਾ ਬਣ ਬਣ ਲੁੱਟ
106
ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰ ਕਰ ਕੁੱਟ
ਭਰੇ ਖਜ਼ਾਨੇ ਨੂਰ ਦੇ
ਲਾੜਾ ਬਣ ਕੇ ਲੁੱਟ
107
ਅਕਲ ਬਿਨ ਰੂਪ ਖਰਾਬ ਹੈ
ਜਿਉਂ ਗੇਂਦੇ ਦੇ ਫੁੱਲ
ਬਾਲ਼ ਚਲੀ ਝੜ ਜਾਣਗੇ
ਕਿਨੇ ਨੀ ਲੈਣੇ ਮੁੱਲ
108
ਪਾਨਾਂ ਜੈਸੀ ਪਤਲੀ
ਕਸਤੂਰੀ ਜੈਸਾ ਰੰਗ
ਮਿਰਚਾਂ ਵਰਗੀ ਚੁਰਚੁਰੀ
ਜਿਹੜੀ ਉਡ ਉਡ ਲਗਦੀ ਅੰਗ
109
ਅੰਬਾਂ ਹੇਠ ਖੜੋਤੀਏ
ਕੋਈ ਝੜ ਝੜ ਪੈਂਦਾ ਬੂਰ
ਅੰਬੀਆਂ ਤੇਰੀਆਂ ਪੱਕ ਗਈਆਂ
ਕੋਈ ਚੂਪਣ ਵਾਲਾ ਦੂਰ
110
ਫੁੱਲ ਸੁੱਕੇ ਫੁਲਵਾੜੀਏਂਂ
ਕੋਈ ਕੀਲੇ ਸੁੱਕਿਆ ਹਾਰ
ਤੂੰ ਸੁੱਕੀ ਘਰ ਪੇਕੜੇ
ਨਿਆਣੇ ਕੰਤ ਦੀ ਨਾਰ

37