ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


111
ਖੂਹੇ ਪਾਣੀ ਭਰੇਂਦੀਏ
ਘੁੰਗਟ ਤੇਰੀ ਲੱਜ
ਤੈਨੂੰ ਮਿਲਣੇ ਆ ਗਿਆ
ਪਾਣੀ ਦਾ ਕਰਕੇ ਪੱਜ
112
ਸੁੱਕਾ ਫੁੱਲ ਗੁਲਾਬ ਦਾ
ਮੇਰੀ ਝੋਲ਼ੀ ਆਣ ਪਿਆ
ਚੰਗੀ ਭਲੀ ਮੇਰੀ ਜਾਨ ਨੂੰ
ਝੋਰਾ ਲਗ ਗਿਆ
113
ਸੋਨੇ ਸੋਨੇ ਮੇਰੀ ਆਰਸੀ
ਸ਼ੀਸ਼ਾ ਜੜਿਆ ਗੁਜਰਾਤ
ਮੂਰਖ ਪੱਲੇ ਪੈ ਗਿਆ
ਲਾਵਾਂ ਵਾਲ਼ੀ ਰਾਤ
114
ਪਰਾਤ ਭਰੀ ਸ਼ੱਕਰ ਦੀ
ਵਿੱਚ ਮਿਸਰੀ ਦੀ ਡਲ਼ੀ
ਮੂਰਖ ਝਗੜਿਆ ਸਾਰੀ ਰਾਤ
ਚਤਰ ਦੀ ਇੱਕ ਘੜੀ
115
ਨਾਈਆ ਵੇ ਤੇਰੇ ਬੱਚੇ ਮਰਨ
ਬਾਹਮਣ ਦੀ ਜੜ ਜਾ
ਗਲ਼ੀਉਂ ਗਲ਼ੀ ਖਡਾਉਂਦੀ
ਲੋਕੀ ਜਾਨਣ ਭਰਾ
116
ਲਾਲਾਂ ਦੀ ਮੈਂ ਲਾਲੜੀ
ਲਾਲ ਪੱਲੇ ਪਏ
ਮੂਰਖ ਦੇ ਲ਼ੜ ਲਗਗੀ
ਮੇਰੇ ਉਹ ਵੀ ਡੁਲ੍ਹ ਗਏ
117
ਲਾਲ ਵੀ ਕੱਚ ਦਾ ਮਣਕਾ ਵੀ ਕੱਚ ਦਾ
ਰੰਗ ਇਕੋ ਹੈ ਦੋਹਾਂ ਦਾ
ਜੌਹਰੀ ਕੋਲ਼ੋਂ ਪਰਖ ਕਰਾਈਏ
ਫਰਕ ਸੈਂਕੜੇ ਕੋਹਾਂ ਦਾ

38