ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


125
ਇਕ ਬਹਿਣ ਤਾਂ ਧਰਤੀ ਕੰਬੇ
ਦੋ ਬਹਿਣ ਅਸਮਾਨ
ਤਿੰਨ ਬਹਿਣ ਤਾਂ ਪਰਲੋ ਆਏ
ਕਹਿ ਗਏ ਚਤਰ ਸੁਜਾਨ
126
ਰੰਨਾਂ ਘਰ ਦੀਆਂ ਰਾਣੀਆਂ
ਮਰਦ ਢੋਂਵਦੇ ਭਾਰ
ਜਿਹੜਾ ਰੰਨ ਪਰਤਿਆਂਵਦਾ
ਸੋਈ ਉਤਰੇ ਪਾਰ
127
ਸਿੰਗ ਬਾਂਕੇ ਬੈਲ ਸੋਹੇ
ਸੁੰਮ ਬਾਂਕੇ ਘੋੜੀਆਂ
ਮੁਛ ਬਾਂਕੀ ਮਰਦ ਛੋਹੇ
ਨੈਣ ਬਾਂਕੇ ਗੋਰੀਆਂ
128
ਪਰ ਘਰ ਗਈ ਨਾ ਬਹੁੜਦੀ
ਲਿਖਣ, ਪੋਥੀ, ਨਾਰ
ਟੁੱਟੀ ਫੁੱਟੀ ਤਾਂ ਮੁੜੇ
ਜੇ ਮੋੜੇ ਕਰਤਾਰ
129
ਜਿਸ ਪੱਤਣ ਅਜ ਪਾਣੀ ਵਗਦਾ
ਫੇਰ ਨਾ ਲੰਘਣਾ ਭਲ਼ਕੇ
ਬੇੜੀ ਦਾ ਪੂਰ ਤਿਰੰਜਣ ਦੀਆਂ ਕੁੜੀਆਂ
ਸਦਾ ਨਾ ਬੈਠਣ ਰਲ਼ਕੇ
130
ਨਿੱਕਾ ਜਿਹਾ ਛੋਕਰਾ
ਦੇਖਿਆ ਬੜਾ ਉਲੱਥ
ਬਿਨ ਬੁਲਾਈ ਨਾਰ ਨੂੰ
ਮੂਰਖ ਪਾਉਂਦੇ ਹੱਥ
131
ਰੱਥ ਦੇ ਕੋਲ਼ ਖੜੋਤੀਏ
ਮੂਲ਼ੀ ਪਤ ਫੜਾ
ਅੱਗ ਲੱਗ ਨਾ ਜਾਏ ਤੇਰੇ ਰੂਪ ਨੂੰ
ਥੋੜ੍ਹਾ ਕੱਜਲਾ ਪਾ

40