ਇਹ ਵਰਕੇ ਦੀ ਤਸਦੀਕ ਕੀਤਾ ਹੈ
132
ਖਾਲ਼ ਹੋਵੇ ਤਾਂ ਟੱਪੀਏ
ਖੂਹ ਨਾ ਟੱਪਿਆ ਜਾ
ਸ਼ਕਰ ਹੋਏ ਤਾਂ ਵੰਡ ਦੇਈਏ
ਰੂਪ ਨਾ ਵੰਡਿਆ ਜਾ
133
ਭਾਈਆਂ ਵਰਗਾ ਸੈਂਠ ਨਾ
ਜੇ ਵਿੱਚ ਖਾਰ ਨਾ ਹੋਵੇ
ਤੀਵੀਂ ਵਰਗਾ ਵਜ਼ੀਰ ਨਾ
ਜੇ ਬਦਕਾਰ ਨਾ ਹੋਵੇ
134
ਜੇ ਸੁਖ ਪਾਵਣਾ ਜਗਤ ਮੇਂ
ਚੀਜ਼ਾਂ ਛਡਦੇ ਚਾਰ
ਚੋਰੀ, ਯਾਰੀ, ਜਾਮਨੀ
ਚੌਥੀ ਪਰਾਈ ਨਾਰ
135
ਜੇ ਜਾਣਦੀ ਮਰ ਜਾਵਣਾ
ਮਿੱਠਾ ਬੋਲਦੀ ਜਗ
ਆਪਣਾ ਆਪ ਗੰਵਾ ਲਿਆ
ਗੂਹੜੇ ਲਾਲਚ ਲੱਗ
136
ਜੇ ਜਾਣਦੀ ਮਰ ਜਾਵਣਾ
ਮਿੱਠਾ ਬੋਲਦੀ ਜਗ
ਐਵੇਂ ਜਨਮ ਗੰਵਾ ਲਿਆ
ਕੂੜੇ ਲਾਲਚ ਲੱਗ
137
ਜਦ ਜਤਨ ਸੀ ਜੋਬਨ ਸੀ
ਲਾਗੂ ਸੀ ਸਭ ਕੋ
ਜਤਨ ਜੋਵਨ ਗੰਵਾ ਕੇ
ਗਈ ਮੁਸਾਫਰ ਹੋ
41