ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਫੁੱਲਾ ਤੇਰੀ ਵੇਲ ਵਧੇ

138
ਫੁੱਲਾ ਤੇਰੀ ਵੇਲ ਵਧੇ
ਭੌਰਾ ਜੁਗ ਜੁਗ ਜੀ
ਉਜੜ ਖੇੜਾ ਮੁੜ ਵਸੇ
ਮੂਰਖ ਜਾਣੇ ਕੀ
139
ਮਾਲਣ ਨੇ ਫੁੱਲ ਤੋੜਿਆ
ਸੋਚ ਪਈ ਬੁਲਬੁਲ ਨੂੰ
ਜੀਹਨੂੰ ਤੂੰ ਬਰੂਛ ਲਿਆਈ
ਨਾ ਮਿਲੇ ਹਜ਼ਾਰਾਂ ਮੁੱਲ ਨੂੰ
140
ਮਾਲੀ ਕਹਿੰਦਾ ਫੁੱਲ ਨੂੰ
ਗੁੰਦਣਾ ਸੀ ਮੈਂ ਹਾਰ
ਕਿਸ ਵਿਧ ਤੋੜਾਂ ਸੋਹਣਿਆਂ
ਲੱਗ ਰਹੀ ਗੁਲਜ਼ਾਰ
141
ਹੁਸਨ ਜਵਾਨੀ ਰੰਗ ਫੁੱਲਾਂ ਦਾ
ਮੁੱਦਤ ਰਹਿੰਦੇ ਨਾਹੀਂ
ਲੱਖਾਂ ਖਰਚਣ ਹੱਥ ਨਾ ਆਵਣ
ਮੁੱਲ ਵਕੇਂਦੇ ਨਾਹੀਂ
142
ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ
ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ
143
ਪਲਾਹ ਦਿਆ ਪੱਤਿਆ
ਕੇਸੂ ਤੇਰੇ ਫੁੱਲ
ਵਾ ਵਗੀ ਝੜ ਜਾਣਗੇ
ਕਿਸੇ ਨੀ ਲੈਣੇ ਮੁੱਲ

42