ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

151
ਸਾਧਾ ਐਸੇ ਹੋ ਰਹੀਏ
ਜਿਉਂ ਮਹਿੰਦੀ ਦੇ ਪਾਤ
ਲਾਲੀ ਰੱਖੀਏ ਪੇਟ ਮੇਂ
ਹਰੀ ਦਖਾਈਏ ਜਾਤ
152
ਅੱਗ ਲੱਗੀ ਬ੍ਰਿਛ ਨੂੰ
ਜਲਣ ਬ੍ਰਿਛ ਦੇ ਪਾਤ
ਪੰਛੀਓ ਤੁਸੀਂ ਉਡ ਜੋ
ਪੰਖ ਤੁਮਾਰੇ ਸਾਥ
153
ਫਲ਼ ਫੁੱਲ ਖਾਧਾ ਬ੍ਰਿਛ ਦਾ
ਬੀਠ ਲਬੇੜੇ ਪਾਤ
ਉਡਣਾ ਸਾਡਾ ਧ੍ਰਿਗ ਨੀ
ਜਲਣਾ ਬ੍ਰਿਛ ਕੇ ਸਾਥ
154
ਗੰਨੇ ਤੋਂ ਗਨੀਰੀ ਮਿੱਠੀ
ਗੁੜ ਤੋਂ ਮਿੱਠਾ ਲ਼ਾਲ਼ਾ
ਪੁੱਤੋਂ ਤੋਂ ਜਮਾਈ ਪਿਆਰੇ
ਧੀਆਂ ਘਰ ਦਾ ਗਾਲ਼ਾ
155
ਕੜਕ ਨਾ ਜਾਂਦੀ ਕੁਪਿਓਂ
ਰਹਿੰਦੇ ਤੇਲ ਭਰੇ
ਕਿੱਕਰ, ਜੰਡ, ਕਕੀਰ ਨੂੰ
ਪਿਓਂਦ ਕੌਣ ਕਰੇ
156
ਮੈਂ ਤਾਂ ਸੌ ਸੌ ਰੁੱਖ ਪਈ ਲਾਵਾਂ
ਰੁੱਖ ਤਾਂ ਹਰੇ ਭਰੇ
ਮਾਵਾਂ ਠੰਢੀਆਂ ਛਾਵਾਂ
ਛਾਵਾਂ ਕੌਣ ਕਰੇ

44