ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਮੈਂ ਤੇਰੀ ਖ਼ੁਸ਼ਬੋ ਮਾਹੀਆ


1
ਸੜਕੇ ਤੇ ਰੁੜ੍ਹ ਵੱਟਿਆ
ਜੀਹਨੇ ਯਾਰੀ ਨਾ ਲਾਈ
ਉਹਨੇ ਜੰਗ ਵਿੱਚ ਕੀ ਖੱਟਿਆ
2
ਭੁੰਨੇ ਹੋਏ ਚੱਬ ਦਾਣੇ
ਅਸਾਂ ਦਿਲ ਦੇ ਛੱਡਿਆ
ਤੇਰੇ ਦਿਲ ਦੀਆਂ ਰੱਬ ਜਾਣੇ
3
ਚਿੱਟਾ ਕੁੱਕੜ ਬਨੇਰੇ ਤੇ
ਚਿੱਟੀਏ ਨੀ ਦੁਧ ਕੁੜੀਏ
ਮੈਂ ਆਸ਼ਕ ਤੇਰੇ ਤੇ
4
ਚਾਨਣੀਆਂ ਰਾਤਾਂ ਨੇ
ਦੁਨੀਆ 'ਚ ਸਭ ਸੋਹਣੇ
ਦਿਲ ਮਿਲ਼ੇ ਦੀਆਂ ਬਾਤਾਂ ਨੇ
5
ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀ ਯਾਰੀ ਤੇਰੀ ਦੋ ਦਿਨ ਦੀ
ਮਿਹਣੇ ਖੱਟ ਲਏ ਉਮਰਾਂ ਦੇ
6
ਸਿਰ ਚੋਟਾਂ ਲੱਗੀਆਂ ਨੇ
ਅਸਲ ਨਿਭਾਂਦੇ ਨੇ
ਨੀਚ ਕਰਦੇ ਠੱਗੀਆਂ ਨੇ
7
ਹਾਰਾਂ ਦੀਆਂ ਦੋ ਲੜੀਆਂ
ਤੇਰਾ ਖਿਹੜਾ ਨਹੀਂ ਛੱਡਣਾ
ਭਾਵੇਂ ਲਗ ਜਾਣ ਹੱਥਕੜੀਆਂ

53