ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


26
ਸੱਪ ਚੜ੍ਹ ਗਿਆ ਕਿੱਕਰੀ ਤੇ
ਬਾਲ੍ਹੋ ਹੋਰੀਂ ਦੋ ਭੈਣਾਂ
ਮੈਂ ਆਸ਼ਕ ਨਿਕਰੀ ਤੇ
27
ਛੰਨੇ ਪਰ ਥਾਲ਼ੀ ਏ
ਨਿੱਕੀ ਜਹੀ ਬਾਲ੍ਹੋ ਦਾ
ਮੁੱਲ ਪੰਜਾਂ ਤੇ ਚਾਲ਼ੀ ਏ
28
ਛਤਰੀ ਦੀ ਛਾਂ ਕਰ ਲੈ
ਜਿੱਥੇ ਮਾਹੀਆ ਆਪ ਵਸੇਂ
ਓਥੇ ਸਾਡੀ ਵੀ ਥਾਂ ਕਰ ਲੈ
29
ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ
ਬਸ ਤੇਰੇ ’ਚੋਂ ਦਿਸਦਾ ਏ
30
ਬਾਗੇ ਵਿੱਚ ਵਾ ਝੁਲਦੀ
ਤੇਰੀ ਮੇਰੀ ਇਕ ਜਿੰਦੜੀ
ਸੁਪਨੇ ਵਿੱਚ ਨਿਤ ਮਿਲਦੀ
31
ਮੈਂ ਔਂਂਸੀਆਂ ਪਾਨੀ ਆਂ
ਉਹ ਕਦੋਂ ਘਰ ਆਵੇ
ਬੈਠੀ ਕਾਗ ਉਡਾਨੀ ਆਂ
32
ਸ਼ੀਸ਼ੀ ਵਿੱਚ ਤੇਲ ਹੋਸੀ
ਉਹ ਦਿਨ ਖ਼ੁਸ਼ੀਆਂ ਦੇ
ਜਦੋਂ ਸਜਨਾਂ ਦਾ ਮੇਲ ਹੋਸੀ
33
ਲੰਬੀਆਂ ਰਾਤਾਂ ਨੇ
ਉਮਰਾਂ ਮੁੱਕ ਜਾਣੀਆਂ
ਨਹੀਓਂ ਮੁਕਣੀਆਂ ਬਾਤਾਂ ਨੇ
34
ਕੋਠੇ ਤੇ ਕਿਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ
ਸਾਡਾ ਰੋਂਦਾ ਏ ਦਿਲ ਮਾਹੀਆ

56