ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

36
ਕੋਠੇ ਤੋਂ ਉਡ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
37
ਪਈ ਰਾਤ ਨਾ ਹਾਲ਼ਾਂ ਵੇ
ਵਿਚੋਂ ਤੇਰੀ ਸੁਖ ਮੰਗਦੀ
ਦੇਵਾਂ ਉਤੋ ਉਤੋਂ ਗਾਲਾਂ ਵੇ
38
ਅਸਮਾਨ ਤੇ ਇਲ੍ਹ ਭੌਂਦੀ
ਤੇਰੀ ਮੇਰੀ ਇਕ ਜਿੰਦੜੀ
ਕਈ ਖਾਬਾਂ 'ਚ ਮਿਲ ਪੈਂਦੀ
39
ਕੋਠੇ ਤੇ ਇਲ੍ਹ ਮਾਹੀਆ
ਪਈ ਪਛਤਾਉਨੀ ਆਂ
ਤੈਨੂੰ ਦੇ ਕੇ ਦਿਲ ਮਾਹੀਆ
40
ਬੱਲੀਏ
ਟੇਸਣ ਤੇ ਆਈ ਖੜੀ ਐ
ਚੱਲ ਚੱਲੀਏ
41
ਗੱਡੀ ਆ ਗਈ ਟੇਸਣ ਤੇ
ਪਰ੍ਹਾ ਹੱਟ ਵੇ ਬਾਬੂ
ਸਾਨੂੰ ਮਾਹੀਆ ਦੇਖਣ ਦੇ
42
ਅੱਗ ਬਾਲ਼ ਕੇ ਸੇਕਣ ਦੇ
ਰੱਬ ਤੈਨੂੰ ਹੁਸਨ ਦਿੱਤਾ
ਸਾਨੂੰ ਰੱਜ ਕੇ ਦੇਖਣ ਦੇ
43
ਗੱਡੀ ਚੱਲਦੀ ਏ ਲੀਕਾਂ ਤੇ
ਅੱਗੇ ਮਾਹੀ ਨਿਤ ਮਿਲਦਾ
ਹੁਣ ਮਿਲਦਾ ਤਰੀਕਾਂ ਤੇ
44
ਗੁੰਨ੍ਹ ਆਟਾ ਪਲੱਟ ਕੀਤਾ
ਐਸੀ ਜੁਦਾਈ ਨਾਲੋਂ
ਰੱਬ ਪੈਦਾ ਹੀ ਕਿਉਂ ਕੀਤਾ

57