ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


45
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਕੇ
ਰੋਂਦੇ ਪੱਥਰ ਪਹਾੜਾਂ ਦੇ
46
ਦੋ ਪੱਤਰ ਅਨਾਰਾਂ ਦੇ
ਸੜ ਗਈ ਜਿੰਦੜੀ
ਰਹਿ ਗਏ ਢੇਰ ਅੰਗਾਰਾਂ ਦੇ
47
ਕੋਈ ਛਪਰੀ ਛਾਂ ਵਾਲੀ
ਕਿਥੇ ਲੁਕਾਸਾਂ ਜਿੰਦੜੀ
ਲੱਖਾਂ ਦੇ ਗੁਨਾਹ ਵਾਲੀ
48
ਚਿੱਟੀ ਚਾਦਰ ਈ ਛੱਟੀ ਹੋਈ ਆ
ਟੁਰ ਗਿਆ ਮਾਹੀ ਚੰਨਾ ਵੇ
ਰੂਹ ਘਾਬਰ ਘੱਤੀ ਹੋਈ ਆ
49
ਕਾਈ ਚੜ੍ਹਿਆ ਈ ਚੰਨ ਮਾਹੀਆ
ਇਸ਼ਕੇ ਦੀ ਕਸਕ ਬੁਰੀ ਵੇ
ਪਿੰਜਰ ਛੋੜਿਆ ਈ ਭੰਨ ਮਾਹੀਆ
50
ਸੋਨੇ ਦਾ ਕਿਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ
ਸਾਡਾ ਰੋਂਦਾ ਈ ਦਿਲ ਮਾਹੀਆ
51
ਖੰਭ ਕਾਲ਼ੇ ਤਿੱਤਰਾਂ ਦੇ
ਇਕ ਵਾਰੀ ਮੇਲ਼ ਵੇ ਰੱਬਾ
ਫੇਰ ਕਦੀ ਵੀ ਨਾ ਵਿਛੜਾਂਗੇ
52
ਇਹ ਬੱਦਲ ਜੋ ਆਏ ਹੋਏ ਨੇ
ਧੂਏਂ ਮੇਰੇ ਦਿਲ ਵਾਲੇ
ਅਸਮਾਨਾਂ ਤੇ ਛਾਏ ਹੋਏ ਨੇ
53
ਸੋਟੀ ਦੇ ਬੰਦ ਕਾਲ਼ੇ
ਆਖੀਂ ਮੈਂਡੇ ਮਾਹੀ ਨੂੰ
ਪੱਲੂ ਲੱਗੀ ਦੀ ਲੱਜ ਪਾਲ਼ੇ

58