ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

63
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ
ਮੈਂ ਆਸ਼ਕ ਤੇਰੇ ਤੇ
64
ਕੋਠੇ ਤੇ ਖੇਸ ਪਿਆ
ਇਕ ਜਿੰਦ ਮਾਹੀਏ ਦੀ
ਉਹ ਵੀ ਟੂਰ ਪ੍ਰਦੇਸ ਗਿਆ
65
ਕੰਨੀਂ ਬੁੰਦੇ ਪਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ
ਜਿਹੜੇ ਹਿੱਕ ਨਾਲ ਲਾਏ ਹੋਏ ਨੇ
66
ਮੈਂ ਖੜੀ ਆਂ ਦਲੀਜਾਂ ਤੇ
ਜਦੋਂ ਮਾਹੀ ਟੁਰ ਨੀ ਗਿਆ
ਹੰਝੂ ਵਹਿਣ ਕਮੀਜ਼ਾਂ ਤੇ
67
ਸੜਕੇ ਤੇ ਰਿੜ੍ਹ ਵੱਟਿਆ
ਛਡਕੇ ਨਾ ਜਾਈਂ ਮਾਹੀਆ
ਵਿਛੋੜਾ ਮੈਂ ਬਹੂੰ ਖੱਟਿਆ
68
ਦੋ ਪੱਤਰ ਸ਼ਹਿਤੂਤਾਂ ਦੇ
ਟੁਰ ਪਰਦੇਸ ਗਿਓਂ
ਮੰਦੇ ਹਾਲ ਮਸ਼ੂਕਾਂ ਦੇ
69
ਮੇਰੇ ਗਲ਼ ਪਾਣੀ ਆਂ
ਅਜੇ ਤਕ ਤੂੰ ਮਾਹੀਆ
ਮੇਰੀ ਕਦਰ ਨਾ ਜਾਣੀ ਆਂ
70
ਬੇਰੀ ਤੋਂ ਬੇਰ ਲਿਆ
ਚੰਗੀ ਭਲੀ ਖੇਡਦੀ ਨੂੰ
ਕਿਸਮਤ ਨੇ ਘੇਰ ਲਿਆ
71
ਢੋਲ ਮੱਖਣਾ
ਮਾਣ ਪ੍ਰਦੇਸੀ ਦਾ
ਚਿਤ ਵੇ ਟਕਾਣੇ ਰੱਖਣਾ

60