ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


81
ਖੰਭ ਕਾਲ਼ੇ ਤਿੱਤਰਾਂ ਦੇ
ਸੀਨੇ ਵਿਚ ਦਾਗ ਚੰਨਾ ਓ
ਲੱਗੇ ਵਿਛੜੇ ਮਿੱਤਰਾਂ ਦੇ
82
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਐਂ ਵੇ
ਜਿਵੇਂ ਝੂਟਾ ਫਾਂਸੀ ਦਾ
83
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ
ਹਿਜ਼ਰੇ ਮਾਰ ਫਨਾਹ ਕੀਤੀ
84
ਦੋਏ ਪੱਤਰ ਸ਼ਹਿਤੂਤਾਂ ਦੇ
ਅੱਖ ਮਸਤਾਨੀ ਚੰਨਾ ਵੇ
ਪਤਲੇ ਹੋਠ ਮਸ਼ੂਕਾਂ ਦੇ
85
ਦੋ ਪੱਤਰ ਅਨਾਰਾਂ ਦੇ
ਤੇਰੇ ਕੰਨੀਂ ਬੀਰ ਬਲੀਆਂ
ਸਾਡੇ ਬੰਦੇ ਹਜ਼ਾਰਾਂ ਦੇ
86
ਦੋ ਤੀਲਾਂ ਡੱਬੀ ਦੀਆਂ
ਕਾਲ਼ੀਆਂ ਵਾਸਕਟਾਂ
ਤੇ ਚੁੰਨੀਆਂ ਛੱਬੀ ਦੀਆਂ
87
ਲਾਡਾਂ ਨਾਲ ਪਲੀਏ ਨੇ
ਮਿੱਠੀ ਮਿੱਠੀ ਗਲ ਕਰ ਜਾ
ਮਿਸਰੀ ਦੀਏ ਡਲ਼ੀਏ ਨੇ
88
ਕੋਠੇ ਤੇ ਖਲੋ ਮਾਹੀਆ
ਤੂੰ ਫੁੱਲ ਮੋਤੀਏ ਦਾ
ਮੈਂ ਤੇਰੀ ਖੁਸ਼ਬੋ ਮਾਹੀਆ
89
ਇਕ ਸ਼ੱਕਰ ਦੀ ਡਲ਼ੀ ਡਲ਼ੀ
ਤੁਸਾਂ ਕਲ੍ਹ ਤੁਰ ਵੰਝਣਾ
ਅਸਾਂ ਰੁਲਣਾ ਗਲ਼ੀ ਗਲ਼ੀ

62