ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

90
ਨਦੀਆਂ ਦਾ ਪਾਣੀ ਏਂ
ਸਜਣਾ ਤੋਂ ਵਾਰ ਦੇਈਏ
ਜਿੰਦ ਉਂਜ ਵੀ ਤਾਂ ਜਾਣੀ ਏਂਂ
91
ਮੈਂਡੇ ਸਿਰ ਫੁਲਕਾਰੀ ਆ
ਤੁਸੀਂ ਪ੍ਰਦੇਸ ਗਏ
ਜੋਬਨ ਕਿਸ ਕਾਰੀ ਆ
92
ਹੱਥ ਸੁਰਖ ਬਟੇਰਾ ਈ
ਅਸਾਂ ਕਿਹੜਾ ਨਿੱਤ ਆਵਣਾ
ਸਾਡਾ ਜੋਗੀ ਵਾਲਾ ਫੇਰਾ ਈ
93
ਹੱਟੀਆਂ ਤੇ ਫੀਤਾ ਈ
ਸੱਚ ਦੱਸ ਨੀ ਬਾਲ੍ਹੋ
ਕਦੇ ਯਾਦ ਵੀ ਕੀਤਾ ਈ
94
ਮੈਂ ਖੜੀ ਆਂ ਵਿੱਚ ਬੇਲੇ
ਕਸ਼ਮੇ ਖੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ
95
ਪਾਣੀ ਸਰਾਂ ਦੇ ਕੋਸੇ ਨੀ
ਆ ਕੇ ਤੂੰ ਮਿਲ਼ ਬਾਲ੍ਹੋ
ਕਿਹੜੀ ਗੱਲ ਦੇ ਰੋਸੇ ਨੀ

63