ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਹੀਰ ਰਾਂਝਾ


1
ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀੰ ਮੁਟਿਆਰੇ
2
ਕੁੜੀਏ ਨੀ ਧਨੀਆਂ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆਂ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
3
ਵਗਦੀ ਰਾਵੀ ਵਿੱਚ
ਦੰਬ ਵੇ ਜਵਾਰ ਦਾ
ਮੈਂ ਅੰਗਰੇਜਣ ਬੂਟੀ
ਰਾਂਝਾ ਫੁੱਲ ਵੇ ਗੁਲਾਬ ਦਾ
4
ਉਭਿਓਂ ਤੁਰਿਆ ਤੇ ਲੰਮੇ ਜਾਣਾ
ਜੰਮਿਆ ਤਖਤ ਹਜ਼ਾਰਾ
ਆਈ ਦਾਹੜੀ ਰਖਾਏ ਦੁਪੱਟੇ*
ਕਿਸ ਵਿਧ ਫਿਰੇਂ ਕੁਮਾਰਾ
ਪੰਜ ਭਰਜਾਈ ਖਿਦਮਤ ਦਾਰੀ
ਭਾਈਆਂ ਨੂੰ ਬਹੁਤ ਪਿਆਰਾ
ਭਾਈਆਂ ਦੇ ਵਿਚੋਂ ਫਿਰਾਂ ਲਡਿੱਕਾ
ਜਿਵੇਂ ਮੱਝਾਂ ਝੋਟ ਨਿਆਰਾ
ਲਾਲਾਂ ਦਾ ਮੈਂ ਬਣਜੇ ਕਰੇਨਾਂ
ਮੁੱਲ ਜਿਨ੍ਹਾਂ ਦਾ ਭਾਰਾ
ਝੰਗ ਸਿਆਲਾਂ ਦੀ ਹੀਰ ਸੁਣੇਂਦੀ
ਉਹਦਾ ਫਿਰਾਂ ਵਣਜਾਰਾ

ਦੁਪੱਟੇ: ਬੋਦੇ, ਪਟੇ।

65