ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ


ਪੱਟ ਨੂੰ ਚੀਰਿਆ ਮਹੀਂਵਾਲ ਖਾਤਰ ਸੋਹਣੀ ਦੇ
ਝੁੱਗੀ ਪਾ ਲਈ ਜਾ ਕੇ ਨੈਂ ਦੇ ਕਿਨਾਰੇ
ਖਾਤਰ ਸਾਹਿਬਾਂ ਦੀ ਜੰਡ ਹੇਠ ਮਿਰਜ਼ਾ ਮਰ ਗਿਆ ਨੀ
ਆਸ਼ਕ ਉੱਘੇ ਹੀਰੇ ਕੁਲ ਦੁਨੀਆਂ ਵਿੱਚ ਸਾਰੇ
ਸੱਸੀ ਪੁੰਨੂੰ ਨੇ ਦੁਖ ਝੱਲੇ ਤੱਤੀਆਂ ਰੇਤਾਂ ਦੇ
ਸੜ ਗਏ ਪੈਰ ਪਰ ਉਹ ਕੌਲੋਂ ਨਹੀਂ ਹਾਰੇ
ਅੱਖੀਆਂ ਲਾ ਕੇ ਹੀਰੇ ਹਟਣਾ ਮਿਹਣਾ ਆਸ਼ਕ ਨੂੰ
ਆਸ਼ਕ ਆਸ਼ਕ ਦੇ ਨੀ ਜਾਂਦੇ ਬਲਿਹਾਰੇ
16
ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾਂ
ਵਿੱਚ ਕਚਿਹਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲ਼ੀਆਂ ਦੇ ਰੰਨਾਂ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ
ਜੇ ਜਾਣਾਂ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ
17
ਅਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ
18
ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈ ਗੇ ਹੀਰ ਚੁਕ ਕੇ
19
ਹੀਰੇ ਨੀ ਲਿਸ਼ਕੇ ਬਿਜਲੀ ਚਮਕਣ ਤਾਰੇ
ਨਾਗੀਂ ਡੰਗ ਸੰਵਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਖਾਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲਖ ਮਣਾਂ ਗੁੜ ਪਾਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

70