ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
ਭਾਵੇਂ ਲਖ ਮਣਾਂ ਦੁੱਧ ਪਿਆਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਬਾਰਾਂ ਬਰਸ ਤੇਰੀਆਂ ਮੱਝੀਆਂ ਨੀ ਚਾਰੀਆਂ
ਅਜੇ ਵੀ ਲਾਵੇਂ ਲਾਰੇ ਨੀ
ਲਾਡਲੀਏ ਅਲਬੇਲੀਆ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਆਹ ਲੈ ਆਪਣੀਆਂ ਮੱਝੀਆਂ ਨੀ ਫੜ ਲੈ
ਕੀਲੇ ਪਏ ਧਲਿਆਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਪਹਿਨ ਓਹੜ ਕੇ ਚੜ੍ਹਗੀ ਖਾਰੇ
ਤੈਨੂੰ ਸਬਰ ਫੱਕਰ ਦਾ ਮਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
20
ਬੀਨ ਬਜਾਈ ਰਾਂਝੇ ਚਾਕ
ਲੱਗੀ ਮਨ ਮੇਰੇ
ਤਖਤ ਹਜ਼ਾਰੇ ਦਿਆ ਮਾਲਕਾ
ਕਿਥੇ ਲਾਏ ਨੀ ਡੇਰੇ
ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕਢ ਖਾਂ ਪਾਂਧਿਆ ਪੱਤਰੀ
ਲਿੱਖੀਂ ਲੇਖ ਮੇਰੇ
ਲਿਖਣ ਵਾਲ਼ਾ ਲਿਖ ਗਿਆ
ਵਸ ਨਹੀਂ ਮੇਰੇ
ਆਖਿਉ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ

71