ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


21
ਸਾਂਵਲਿਆ ਤੇ ਸਲੋਨਿਆਂ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲ਼ਿਆ
ਪਾ ਰਾਂਝਣ ਵਾਲ਼ੀ ਫੇਰੀ
ਪਾ ਜੋਗੀ ਵਾਲ਼ੀ ਫੇਰੀ ਚੀਰੇ ਵਾਲਿਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝੇ ਬਾਗ ਲਵਾਇਆ
ਖਟੜੇ ਲਗੜੇ 'ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਵਾਲਾ ਚੁਬਾਰਾ
ਹੀਰ ਨਿਮਾਣੀ ਜੋ ਇੱਟਾਂ ਢੋਵੇ
ਰਾਂਝਣ ਢੋਂਦਾ ਗਾਰਾ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਭੇਸ ਵਟਾਇਆ
ਕੰਨ ਪੜਵਾ ਕੇ ਮੁੰਦਰਾਂ ਪਾਈਆਂ
ਮੱਥੇ ਤਿਲਕ ਲਗਾਇਆ
ਹੀਰ ਦੀ ਖਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ।
22
ਡੰਗੀ ਹੋਈ ਇਸ਼ਕੇ ਦੀ
ਹੀਰ ਸੱਪ ਦਾ ਬਹਾਨਾ ਕੀਤਾ
23
ਉਰਲੇ ਤਾਂ ਵਿਹੜੇ ਜੋਗੀ ਆ ਬੜਿਆ
ਓਥੇ ਕੁੜੀਆਂ ਦਾ ਤ੍ਰਿਜੰਣ ਗੂੰਜਦਾ ਸੀ
ਉੱਠੀਂ ਉੱਠੀਂ ਭਾਬੋ ਜੋਗੀ ਖ਼ੈਰ ਪਾ ਦੇ
ਜੋਗੀ ਖੜਿਆਂ ਨੂੰ ਰੈਣ ਬਤੀਤ ਗਈ
ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਹਡੇ ਅੱਗੇ ਫਰਿਆਦ ਹੋਵੇ
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ
ਤੈਨੂੰ ਕੀ ਹੋਇਆ ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ
ਮੇਰੇ ਨਾਗ ਲੜਿਆ ਨੀ ਨਣਦੇ ਨਾਗ ਲੜਿਆ

72