ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਡੰਗ ਮਾਰ ਬਾਗੀਂ ਜਾ ਨੀ ਬੜਿਆ
ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲੋਂ ਕਰਵਾ ਲਈਏ ਨੀ
ਉੱਠੀਂ ਉੱਠੀਂ ਜੋਗੀ ਕੁੰਡਾ ਖੋਹਲ ਸਾਨੂੰ
ਸਾਨੂੰ ਖੜਿਆਂ ਨੂੰ ਰੈਣ ਵਿਹਾ ਗਈ
ਸਾਡਾ ਹਾਰ ਟੁਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ।
24
ਅੰਬਾਂ ਤੇ ਤੂਤੀੰ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਉਚੇ ਤਾਂ ਖੜ ਕੇ ਜੋਗੀ ਦੇਖੀਏ ਨੀ
ਇਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੋ ਜੋਗੀ ਨਹਾਂਵਦਾ ਸੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ
ਸੁਰਮਾਂ ਸਲਾਈ ਜੋਗੀ ਪਾਂਵਦਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾ ਸੀ
ਚਲ ਨੀ ਭਾਬੋ ਘਰ ਨੂੰ ਚੱਲੀਏ
ਸੱਸ ਉਡੀਕੇ ਨੂੰਹੇਂ ਆ ਘਰੇ
ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਸਹੁਰਾ ਉਡੀਕੇ ਨੂੰਹੇਂ ਆ ਘਰੇ
ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚਲ ਵੇ ਜੋਗੀ ਕਿਸੇ ਦੇਸ
ਕੂੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ
ਮਰ ਵੇ ਜੋਗੀ ਕਿਸੇ ਦੇਸ ਵੇ
ਤੈਂ ਮੇਰੀ ਚੰਚਲ ਭਾਬੋ ਮੋਹ ਲਈ ਵੇ
ਮਰਨ ਨੀ ਨਣਦੇ ਤੇਰੇ ਵੀਰ
ਇਹ ਪ੍ਰਦੇਸੀ ਜੋਗੀ ਕਿਉਂ ਮਰੇ।

73