ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


10
ਤੇਰਾ ਲੁਟਿਆ ਸ਼ਹਿਰ ਭੰਬੋਰ
ਸੱਸੀਏ ਬੇ-ਖਬਰੇ

ਬੇ-ਖਬਰੀ ਵਿੱਚ ਪ੍ਰੀਤ ਲਗਾਈ
ਹੋਸ਼ ਆਈ ਤੇ ਵਿਛੜਿਆ ਮਾਹੀ
ਕੌਣ ਲਿਆਵੇ ਉਹਨੂੰ ਮੋੜ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਨਾ ਉਹਦੇ ਪੈਰ ਦੀ ਜੁੱਤੀ
ਪਲ ਦੀ ਪਲ ਮੈਂ ਐਵੇਂ ਸੁੱਤੀ
ਸੁਰਤ ਆਈ ਗਿਆ ਛੋੜ

ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਬੇ-ਸਮਝੀ ਵਿੱਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗਏ ਹੋਰ ਵਿਛੋੜ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਮੈਂ ਮਾਹੀ ਦੇ ਮਗਰੇ ਜਾਸਾਂ
ਉਹਦੇ ਪਿੱਛੇ ਜਾਨ ਗਵਾਸਾਂ
ਪੈ ਜਾਸਾਂ ਵਿੱਚ ਗੋਰ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਬੰਬੋਰ

ਬੇ-ਖਬਰੀ ਵਿੱਚ ਪ੍ਰੀਤ ਲਗਾ ਕੇ
ਬੈਠੀ ਆਪਣਾ ਆਪ ਭੁਲਾ ਕੇ
ਹੁਣ ਕਿਊਂ ਪਾਵੇਂ ਸ਼ੋਰ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ
11
ਵੇ ਤੂੰ ਮਰ ਜਾਏਂ ਊਠਾ ਅੜਿਆ
ਵੇ ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੰਨੂੰ ਬਸ ਬਲੋਚਾਂ ਪਾਇਆ

78