ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

7
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੋਂ ਮੂਲ ਨਾ ਡਰਦੀ
8
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇ ਵਫਾਈ ਨਹੀਂ ਕਰਨੀ ਚਾਹੀਏ
ਖੜਕੇ ਅੱਧ ਵਿਚਕਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਬਣ ਸਾਥੀ ਅਜ ਸਾਥ ਨਭਾਵੀਂ
ਰੋ ਰੋ ਕੇ ਸੋਹਣੀ ਪੁਕਾਰਦੀ ਸੀ
ਯਾਰ ਮਿਲਾਵੀਂ ਨਾ ਖੁਰ ਜਾਵੀਂ
ਆਖਾਂ ਮੈਂ ਅਰਜ਼ ਗੁਜ਼ਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਜੀਵਨ ਕੁਠੜੀ ਆਜਿਜ਼ ਲੁਠੜੀ
ਆ ਗਈ ਅਜਲ ਵਾਲੀ ਤਾਰ ਘੜਿਆ
ਨਦੀਉਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਾਰ ਘੜਿਆ

84