ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤਾਰਾਂ ਦੇ ਪਰਲੇ ਪਾਸੇ ਵੱਲ ਇਸ਼ਾਰਾ ਕੀਤਾ। ਦਿਲ ਵਿੱਚੋਂ ਬਿਜਲੀ ਦੀ ਇੱਕ ਤਰੰਗ ਲੰਘ ਗਈ ਤੇ ਮੈਂ ਆਸਮਾਨ ਵਿੱਚ ਉੱਡ ਰਹੇ ਪੰਡੀਆਂ ਵੱਲ ਵੇਖਿਆ, "...... ਜੇ ਭਾਰਤ-ਪਾਕਿਸਤਾਨ, ਦੁਬਾਰਾ ਇੱਕ ........!"

ਜਦੋਂ ਵੀ ਪਾਕਿਸਤਾਨ ਦੀ ਗੱਲ ਚੱਲਦੀ ਤਾਂ ਮੈਨੂੰ ਕੁਲਦੀਪ ਦੇ ਚਿਹਰੇ ਤੇ ਓਪਰਾਪਣ ਨਜ਼ਰ ਆਉਣ ਲੱਗ ਪੈਂਦਾ। ਯੂਨੀਵਰਸਿਟੀ ਦੇ ਬਾਕੀ ਦੋਸਤ ਵੀ ਕਈ ਵਾਰ ਉਸਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ।

"ਮਿਲਟਰੀ ਜੁਆਇਨ ਕਰਦਿਆਂ ਹੀ ਸਭ ਤੋਂ ਪਹਿਲਾਂ ਮੈਂ ਦੋ-ਤਿੰਨ ਪਾਕਿਸਤਾਨੀ ਮਾਰੂੰ!" ਉਹ ਅਕਸਰ ਮੈਨੂੰ ਛੇੜਦਾ ਰਹਿੰਦਾ। ਪਰ ਮੈਨੂੰ ਉਸਦੇ ਹਾਸੇ ਵਿੱਚੋਂ ਕੁੱੜਤਣ ਦਾ ਝਲਕਾਰਾ ਪੈਂਦਾ ਸੀ।

"ਬੇਬੇ, ਸਦੀਕਨ ਤਾਂ ਨਾਲੇ ਮੁਸਲਮਾਨ ਕੀ, ਫੇਰ ਉਹ ਤੇਰੀ ਸਹੇਲੀ ਕਿਮੇਂ ਬਣ-ਗੀ?" ਛੋਟੇ ਹੁੰਦਿਆਂ ਸਾਡੇ ਵਿੱਚੋਂ ਕੋਈ ਪੁੱਛ ਲੈਂਦਾ। ਬੇਬੇ ਠੰਢੀ ਆਹ ਭਰਦੀ, "ਓਦੋਂ ਤਾਂ, ਪੁੱਤ, ਜਮਾਨੇ ਈ ਹੋਰ ਤੇ! ਜਦ ਕਿਹਨੂੰ ਪਤਾ ਹੁੰਦਾ ਤਾਂ ਸਿੱਖ ਮੁਸਲਮਾਨ ਦਾ!"

"ਫੇਰ, ਬੇਬੇ, ਤੁਸੀਂ ਪਾਕਿਸਤਾਨ ਤੋਂ ਕਿਮੇਂ ਆ-ਗੇ?"

"ਬੱਸ, ਪੁੱਤ, ਕੀ ਦੱਸਾਂ!......."

ਬੂਟਾਂ ਦੀ ਠਕ-ਠਕ ਤੇ ਰੁਹਬਦਾਰ ਆਵਾਜ਼ਾਂ! ਬਾਡਰ ਦੇ ਦੋਹੀਂ ਪਾਸੀਂ ਫ਼ੌਜੀ ਇੱਕ-ਦੂਜੇ ਨਾਲੋਂ ਵਧ ਕੇ ਪੈਰ ਮਾਰ ਰਹੇ ਸਨ।

ਪਾਕਿਸਤਾਨ ਵਾਲੇ ਪਾਸੇ ਖੜ੍ਹੇ ਲੋਕਾਂ ਨੂੰ ਵੇਖ ਕੇ ਹੈਰਾਨੀ ਹੋ ਰਹੀ ਸੀ-ਉਹ ਵੀ ਆਪਣੇ ਵਰਗੇ ਹੀ ਨਜ਼ਰ ਆਉਂਦੇ ਸਨ। ਛੋਟੇ ਹੁੰਦਿਆਂ ਮੈਂ ਪਾਕਿਸਤਾਨੀਆਂ ਦੇ ਭਿਆਨਕ ਜਿਹੇ ਚਿਹਰੇ ਕਲਪਦਾ ਰਿਹਾ ਸਾਂ। ਜੇ ਭਾਰਤ ਪਾਕਿਸਤਾਨ ਤੋਂ ਕਿਕੇਟ ਮੈਚ ਜਿੱਤ ਜਾਂਦਾ ਤਾਂ ਕਈ-ਕਈ ਦਿਨ ਕਲਾਸ 'ਚ ਖ਼ੁਸ਼ੀ ਦੀ ਲਹਿਰ ਦੌੜੀ ਰਹਿੰਦੀ, ਤੇ ਜੇ ਹਾਰ ਜਾਂਦਾ ਤਾਂ ਅਸੀਂ ਆਪਣਾ ਗੁੱਸਾ ਪਾਕਿਸਤਾਨੀ ਖਿਡਾਰੀਆਂ ਨੂੰ ਗਾਲ੍ਹਾਂ ਕੱਢ ਕੇ ਠੰਢਾ ਕਰ ਲੈਂਦੇ। 'ਜੰਗ-ਜੰਗ' ਖੇਡਦੇ ਸਮੇਂ ਕਮਜ਼ੋਰ ਜਿਹੇ ਮੁੰਡਿਆਂ ਨੂੰ 'ਪਾਕਿਸਤਾਨੀ ਫ਼ੌਜੀ' ਬਣਾ ਕੇ ਉਹਨਾਂ ਦਾ ਕੁਟਾਪਾ ਕਰ ਦਿੰਦੇ।

"ਭਾਰਤ-ਮਾਤਾ ਦੀ-ਜੈ!" ਅਚਾਨਕ ਨਾਅਰੇ ਗੂੰਜਣ ਲੱਗੇ। ਪਰਲੇ ਪਾਸਿਓਂ ਵੀ ਕੁਝ ਜੋਸ਼ ਭਰੀਆਂ ਅਵਾਜ਼ਾਂ ਆ ਰਹੀਆਂ ਸਨ, "ਪਾਕਿਸਤਾਨ ਜ਼ਿੰਦਾਬਾਦ!..."

ਬੇਬੇ ਦੀਆਂ ਸਹੇਲੀਆਂ ਸਾਕਾਰ ਹੋ ਕੇ ਸਾਹਮਣੇ ਆ ਗਈਆਂ...... ਉਹਨਾਂ ਦੇ ਚਰਖੇ....... ਗੀਤ...... ਬਾਪੂ-ਇੱਕ ਮੁੱਛ-ਫੁੱਟ ਗੱਭਰੂ! ਮੈਂ ਸਦੀਕਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।

"ਚੱਲੀਏ? ........," ਕੁਲਦੀਪ ਮੇਰੇ ਵੱਲ ਸੰਬੋਧਿਤ ਸੀ। ਲੋਕ ਵਾਪਿਸ ਜਾ ਰਹੇ ਸਨ, ਪ੍ਰੇਡ ਖ਼ਤਮ ਹੋ ਚੁੱਕੀ ਸੀ।

ਪਾਕਿਸਤਾਨ ਦੇ ਇੰਨਾ ਨੇੜਿਉਂ ਮੁੜਨ ਦੀ ਹਿੰਮਤ ਨਹੀਂ ਸੀ ਪੈ ਰਹੀ। "ਆਪਾਂ

10/ਪਾਕਿਸਤਾਨੀ