ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਉੱਥੇ ਨਹੀਂ ਜਾ ਸਕਦੇ?" ਕੁਝ ਲੋਕਾਂ ਨੂੰ ਬਾਡਰ ਦੇ ਕੋਲ ਵੇਖਕੇ ਮੈਂ ਬਹਾਨਾ ਕੀਤਾ।
"ਉੱਥੇ ਲਈ ਸਪੈਸ਼ਲ ਪ੍ਰਮਿਸ਼ਨ ਲੈਣੀ ਪੈਂਦੀ ਐ," ਕੁਲਦੀਪ ਨੇ ਮੇਰੀਆਂ ਅੱਖਾਂ ਵਿੱਚ ਵੇਖਿਆ। ਫਿਰ ਉਹ ਮੇਰਾ ਮੋਢਾ ਥਾਪੜਦਿਆਂ ਮੁਸਕੁਰਾਇਆ, "ਬੱਸ, ਸਾਲ ਕੁ ਰੁਕ, ਲੈਫਟੀਨੈਂਟ ਲੱਗਦਿਆਂ ਈ ਤੈਨੂੰ ਨੇੜਿਉਂ ਵਖਾ ਕੇ ਲਿਆਉਂ।"
ਮੁੜਦਿਆਂ ਮੈਂ ਆਸਮਾਨ ਵੱਲ ਵੇਖਿਆ। ਪੰਛੀਆਂ ਦੀਆਂ ਕੁਝ ਡਾਰਾਂ ਬਾਡਰ ਦੇ ਪਰਲੇ ਪਾਸੇ ਉੱਡੀਆਂ ਜਾ ਰਹੀਆਂ ਸਨ।
11/ਪਾਕਿਸਤਾਨੀ