ਮੁੰਡੇ ਤੇ ਕੋਈ ਅਸਰ ਨਾ ਹੋਇਆ ਵੇਖ, ਮਾਲਕ ਨੇ ਫਿਰ ਕਿਹਾ, "ਏਥੇ ਗੰਦਾ ਪਾਣੀ ਐ। ਏਧਰ ਆ ਜਾ।"
ਪਰ ਮੁੰਡੇ ਨੇ "ਮੈਂ ਨਹੀਂ" ਦੇ ਅੰਦਾਜ਼ ਵਿੱਚ ਮੋਢੇ ਹਿਲਾਏ।
"ਬੇਟੇ, ਆਪਾਂ ਬਾਜ਼ਾਰ ਵਿੱਚੋਂ ਸੋਹਣੇ ਫਰੌਗਜ਼ ਲੈ ਕੇ ਆਵਾਂਗੇ। ਏਥੇ ਤਾਂ ਗੰਦੇ ਨੇ।" ਪਲਾਸਟਿਕ ਦੇ ਡੱਡੂਆਂ ਨੂੰ ਕਲਪਦਿਆਂ ਮਾਲਕ ਨੇ ਮੁੰਡੇ ਨੂੰ ਕਿਹਾ।
ਤਦ ਨੂੰ ਬਚ੍ਹੀ ਨੇ ਖ਼ੁਸ਼ੀ ਵਿੱਚ ਉੱਛਲਦਿਆਂ ਚੀਖ਼ ਮਾਰੀ। ਉਸਦੇ ਹੱਥ ਵਿੱਚ ਡੱਡੂ ਸੀ।
ਵੇਖ ਕੇ ਹਨੀ ਵੀ ਤਾੜੀਆਂ ਮਾਰਨ ਲੱਗ ਪਿਆ।
ਮਾਲਕ ਨੇ ਇੱਕ ਜ਼ੋਰਦਾਰ ਥੱਪੜ ਬਚ੍ਹੀ ਦੀ ਗਰਦਨ 'ਚ ਮਾਰਿਆ। "ਸੁੱਟ ਏਹਨੂੰ ਹੇਠਾਂ!....... ਨਾ ਕੰਮ, ਨਾ ਕਾਰ! ਸਾਰਾ ਦਿਨ ਸ਼ਰਾਰਤਾਂ 'ਚ ਲੱਗਿਆ ਰਹਿਨੈ!.......... ਚੱਲ, ਮਿਸਤਰੀ ਨੂੰ ਇੱਟਾਂ ਫੜਾ ਚੱਲ ਕੇ।"
ਬਚੀ ਦੇ ਹੱਥੋਂ ਡੱਡੂ ਹੇਠਾਂ ਡਿੱਗ ਪਿਆ ਸੀ। ਡੱਡੂ ਟਪੂਸੀਆਂ ਮਾਰਦਾ ਛੱਪੜੀ 'ਚ ਕਿਧਰੇ ਗਵਾਚ ਗਿਆ।
ਅੱਖਾਂ ਵਿੱਚ ਦਹਿਸ਼ਤ ਲਈ, ਹਨੀ ਕਾਰ ਅੰਦਰ ਸੀਟ ਤੇ ਸੁੰਗੜ ਕੇ ਬੈਠ ਗਿਆ।
ਇੱਟਾਂ ਚੁੱਕੀ ਜਾਂਦੇ ਬਚ੍ਹੀ ਨੇ ਜਦੋਂ ਮੁੜ ਛੱਪੜੀ ਵੱਲ ਵੇਖਿਆ ਤਾਂ ਉਸਦੀਆਂ ਅੱਖ ਵਿੱਚ ਅਟਕਿਆ ਅੱਥਰੂ ਆਪ-ਮੁਹਾਰੇ ਉਸ ਦੀ ਗੱਲ੍ਹ ਤੇ ਵਗ ਤੁਰਿਆ।
34/ਪਾਕਿਸਤਾਨੀ