ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਡੇ ਵੱਲ ਤੁਰੇ ਜਾਂਦਿਆਂ ਭਾਪੇ ਦਾ ਡਰ ਉਸ ਦੀ ਦਬੀ ਜ਼ਬਾਨ 'ਤੇ ਆ ਗਿਆ, "ਉਂ! ਹੈ ਤਾਂ ਇਹ ਗਲਤ ਈ! ਜਦ ਲੋਕਾਂ ਨੂੰ ਪਤਾ ਲੱਗੂ ਤਾਂ ਬਦਨਾਮੀ ਬਹੁਤ ਹੋਊ?"

"ਬਦਨਾਮੀ ਨੂੰ ਕੀ ਤੂੰ ਚੋਰੀ-ਡਾਕਾ ਮਾਰਨ ਚੱਲਿਐਂ!!" ਬੀ-ਜੀ ਨੇ ਕੜਕ ਕੇ ਕਿਹਾ, "ਉਹ ਵੀ ਤਾਂ ਢਿੱਡੋਂ ਜੰਮਿਐ, ਕੋਈ ਸਿੱਟਿਆ ਤਾਂ ਨ੍ਹੀਂ! ਆਪਣੀ ਆਹੀ-ਤਾਹੀ ਕਰੌਣ ਲੋਕ!!"

ਬੀ-ਜੀ ਦੀ ਝਾੜ-ਝੰਬ ਸੁਣ ਕੇ ਭਾਪੇ ਅੰਦਰਲੇ ਮਰਦ ਨੂੰ ਸੱਟ ਲੱਗੀ।

ਥੋੜ੍ਹੀ ਦੇਰ ਬਾਅਦ ਭਾਪੇ ਨੇ ਪੱਗ ਦਾ ਤੁਰ੍ਹਲਾ ਕੱਢ ਲਿਆ। ਹੁਣ ਉਸ ਦੀ ਛਾਤੀ ਵੀ ਫੁੱਲੀ ਹੋਈ ਸੀ, ਜਿਵੇਂ ਕਿ ਖ਼ਾਸ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਸੀ।

45/ਪਾਕਿਸਤਾਨੀ