"ਲੋਕਾਂ ਨੂੰ ਵੀ ਮੂੰਹ ਦਖੋਣੈ, ਭਾਈ!... ਬੇਬੇ ਨੂੰ ਐਂ ਸਿੱਟ ਕੇ ਕਿਮੇਂ ਚਲੇ ਜਾਈਏ...! ਭਾਬੀ ਨੇ ਹਸਪਤਾਲ ਵਿੱਚ ਹੀ ਰੌਲਾ ਪਾ ਲਿਆ। ਮੈਨੂੰ ਬੁਰਾ ਤਾਂ ਬਹੁਤ ਲੱਗਿਆ, ਪਰ ਚੁੱਪ ਕਰਨਾ ਪੈ ਗਿਆ। ਡੰਗਰਾਂ ਨਾਲ ਡੰਗਰ ਥੋੜ੍ਹਾ ਬਣੀਦਾ ਹੁੰਦੈ!
ਸਾਰੀ ਰਾਤ ਪਤੀ-ਪਤਨੀ ਨੇ ਔਖੇ ਹੋ ਕੇ ਕੱਟੀ। ਮੈਨੂੰ ਕੀ ਸੀ, ਮੈਂ ਘਰ ਵਾਪਿਸ ਆ ਗਿਆ। ਸਵੇਰੇ ਡਿਊਟੀ ਤੇ ਵੀ ਜਾਣਾ ਸੀ।
ਅਗਲੇ ਦਿਨ ਸਵੇਰੇ ਜਦੋਂ ਮੈਂ ਡਾਕਟਰ ਤੋਂ ਬੇਬੇ ਦੀ ਹਾਲਤ ਪੁੱਛਣ ਹਸਪਤਾਲ ਗਿਆ, ਤਾਂ ਅੱਗੋਂ ਬਾਪੂ ਨਾਲ ਪਿੰਡ ਦੇ ਦਸ-ਬਾਰਾਂ ਬੰਦੇ ਪਹੁੰਚੇ ਹੋਏ। ਮੈਨੂੰ ਗੁੱਸਾ ਆ ਗਿਆ, "ਪਤਾ ਨਈਂ ਇਹਨਾਂ ਲੋਕਾਂ ਨੂੰ ਹੋਰ ਕੋਈ ਕੰਮ ਈ ਨਈਂ! ਲੋਕ ਕੀ ਸੋਚਦੇ ਹੋਣਗੇ ਕਿ ਇੰਨੇ ਵੱਡੇ ਅਫਸਰ ਦਾ ਪਰਿਵਾਰ ਇਹੋ ਜਿਹਾ!"
ਬਾਪੂ ਨੇ ਤਾਂ ਗੁੱਸੇ ਕਰਕੇ ਮੈਨੂੰ ਬੁਲਾਇਆ ਤੱਕ ਨਾ। ਮੈਨੂੰ ਕੀ ਸੀ!ਨਹੀਂ, ਤਾਂ ਨਾ ਸਹੀ!
ਸ਼ਾਮੀ, ਦਫਤਰ ਤੋਂ ਬਾਅਦ, ਮੈਂ ਘਰਵਾਲੀ ਨੂੰ ਲੈ ਕੇ ਫਿਰ ਹਸਪਤਾਲ ਚਲਾ ਗਿਆ।
ਅੱਗੋਂ ਘਰਦਿਆਂ ਨੇ ਉਥੇ ਮੇਲਾ ਲਾਇਆ ਹੋਇਆ। ਦੋਵੇਂ ਭੈਣਾਂ ਤੇ ਭਣਵੱਈਏ ਵੀ ਪਹੁੰਚੇ ਹੋਏ। ਜਾਂਦਿਆਂ ਹੀ ਸਾਰੇ ਮੇਰੇ ਖਹਿੜੇ ਪੈ ਗਏ। ਵਿੱਚੇ ਮੇਰੀ ਘਰਵਾਲੀ ਨੂੰ ਬੋਲਦੇ ਰਹੇ।
ਮੇਰੀ ਘਰਵਾਲੀ ਨੂੰ ਤਾਂ ਇਹ ਲੋਕ ਪਹਿਲਾਂ ਹੀ ਪਸੰਦ ਨਹੀਂ ਸਨ। ਪਰ ਵਿਚਾਰੀ ਮੇਰੇ ਕਰਕੇ ਸਹਿੰਦੀ ਰਹੀ!
ਮੈਂ ਵੱਡੀ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
"ਕਾਹਨੂੰ ਵੀਰ, ਬੇਬੇ ਤਾਂ ਓਦਰ ਕੇ ਈ ਮਰ ਜੂ!... ਨਾ ਤਾਂ ਇਹ ਕਿਸੇ ਨੂੰ ਮਿਲਣ ਦੰਦੇ ਨੇ, ਨਾ ਕੁਸ਼ ਦੱਸਦੇ ਨੇ, ਬਈ, ਕਿਮੇਂ ਐ...!"
ਜਦੋਂ ਮੇਰੀ ਬੱਸ ਹੋ ਗਈ ਤਾਂ ਮੈਂ ਡਾਕਟਰ ਨਾਲ ਗੱਲ ਕੀਤੀ।
"... ਜੇ ਲੈ ਕੇ ਜਾਣਾ ਹੈ ਤਾਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾਇਓ...!" ਮੈਨੂੰ ਪਤਾ ਸੀ ਕਿ ਡਾਕਟਰ ਦਾ ਇਹੋ ਜਵਾਬ ਹੋਣਾ ਸੀ।
ਛੁੱਟੀ ਦਿਲਵਾ ਕੇ ਮੇਰੀ ਜਾਨ ਨੂੰ ਆਰਾਮ ਮਿਲਿਆ। ਜੋ ਵੀ ਸੀ, ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀ! ਅੱਜ-ਕੱਲ੍ਹ ਕੌਣ ਪੁੱਛਦਾ ਹੈ ਕਿਸੇ ਨੂੰ!
ਮੈਂ ਜਾਂਦੀ ਵਾਰੀ ਬੇਬੇ ਨੂੰ ਮਜ਼ਾਕ ਵਿੱਚ ਕਿਹਾ, "ਐਥੇ ਇਲਾਜ ਕਰਵਾ ਕੇ, ਬੇਬੇ, ਤੇਰੀ ਦਸ ਸਾਲ ਉਮਰ ਹੋਰ ਵਧਗੀ!"
"ਵੇ, ਕਿੱਥੇ! ਤੈਂ ਤਾਂ ਮੇਰੀ ਉਮਰ ਦਸ ਸਾਲ ਹੋਰ ਘਟਾ ’ਤੀ, ਸਗੋਂ! ਐਥੇ ਤਾਂ, ਨਾ ਕੋਈ ਬੋਲੇ, ਨਾ ਬੋਲਣ ਦੇਵੇ... ਨਾ ਕਿਸੇ ਨੂੰ ਮਿਲਣ ਦੇਣ!... ਰੋਟੀ, ਉਹ ਨਾ ਚੱਜ ਦੀ... ਟੱਬਰ ਤੋਂ ਬਿਨਾਂ ਰੋਟੀ ਕਿੱਥੇ ਸਵਾਦ ਲੱਗਦੀ ਐ!... ਫੇਰ, ਮਿੰਟ ਕੁ ਮਗਰੋਂ
50/ਪਾਕਿਸਤਾਨੀ