ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਕਸ਼ੇਵਾਲਾ

ਮੈਂ ਧਿਆਨ ਨਾਲ ਵੇਖਿਆ, ਉਹੋ ਹੀ ਸੀ।

ਕੁਦਰਤੀ ਗੱਲ ਹੈ ਕਿ ਜਦੋਂ ਵੀ ਮੈਂ ਬਸ-ਅੱਡੇ ਤੋਂ ਬਾਹਰ ਨਿਕਲਦਾ ਸੀ ਤਾਂ ਹਮੇਸ਼ਾ ਮੈਨੂੰ ਉਹੋ ਹੀ ਮਿਲਦਾ ਸੀ......... ਜਾਂ, ਮਿਲਿਆ ਤਾਂ ਸ਼ਾਇਦ ਬਹੁਤੀ ਵਾਰ ਨਾ ਵੀ ਹੋਵੇ; ਕਈ ਵਾਰ, ਜੇ ਕੋਈ ਬੰਦਾ ਤੁਹਾਡੀਆਂ ਅੱਖਾਂ ਵਿੱਚ ਰੜਕਣ ਲੱਗ ਪਵੇ, ਤਾਂ ਉਹ ਦੇ ਤੁਹਾਨੂੰ ਤਿੰਨ-ਚਾਰ ਵਾਰ ਦਿਸਣ ਤੇ ਵੀ ਲੱਗਦਾ ਹੈ ਕਿ ਉਹ ਤੁਹਾਨੂੰ ਅਕਸਰ ਹੀ ਮਿਲ ਜਾਂਦਾ ਹੈ।

ਮੈਨੂੰ ਵੇਖਦਿਆਂ ਹੀ ਉਹ ਮੁਸਕਰਾਇਆ ਤੇ ਚੱਲਣ ਲਈ ਉਸਨੇ ਰਿਕਸ਼ੇ ਨੂੰ ਖਿੱਚਿਆ।

ਮੈਂ ਜਾਣਬੁਝ ਕੇ ਉਸਦੀ ਮੁਸਕਰਾਹਟ ਨੂੰ ਅਣਗੌਲਿਆਂ ਕਰਦਿਆਂ ਕਾਹਲੀ ਨਾਲ ਸੀਟ ਤੇ ਜਾ ਬੈਠਾ।

ਮੌਜ ਵਿੱਚ ਰਿਕਸ਼ੇ ਨੂੰ ਗੋਲ-ਚੱਕਰ ’ਚ ਘੁਮਾਉਂਦਿਆਂ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਮੇਰਾ ਧਿਆਨ ਨੇੜੇ ਪਏ ਕੂੜੇ ਦੇ ਢੇਰ ਤੇ ਪਿਆ ਸੀ, "ਬੱਸ, ਇਹੀ ਜ਼ਿੰਦਗੀ ਐ ਇਹਨਾਂ ਦੀ-ਕੀੜਿਆਂ ਵਾਂਗ ਪੈਦਾ ਹੋਣਾ ਤੇ ਇਸੇ ਤਰ੍ਹਾਂ ਈ ਮਰ ਜਾਣਾ!"

ਮੈਂ ਅਜਿਹੀ ਜ਼ਿੰਦਗੀ ਨਹੀਂ ਸੀ ਜਿਉਣਾ ਚਾਹੁੰਦਾ।

ਮਲੇਰਕੋਟਲੇ ਦੇ ਲੋਕ ਮੈਨੂੰ ਇਸੇ ਲਈ ਨਹੀਂ ਸੀ ਪਸੰਦ। "ਪਤਾ ਨਹੀਂ ਇਹ ਅਗਾਂਹ ਵਧਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ?" ਜਦੋਂ ਵੀ ਮੈਂ ਇਥੋਂ ਦੇ ਨੌਜਵਾਨਾਂ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ, "ਇਹ ਮੇਰੇ ਮੈਨੇਜਰ ਦਾ ਮੁਕਾਬਲਾ ਕਿਵੇਂ ਕਰ ਸਕਦੇ ਨੇ?"

ਮੈਂ ਆਪਣੀ ਕੰਪਨੀ ਦੇ ਮੈਨੇਜਰ ਵਰਗਾ ਬਣਨਾ ਚਾਹੁੰਦਾ ਸੀ-ਬਰਾਂਡਡ ਸੂਟ ਤੇ ਗੱਡੀਆਂ ਦੇ ਨਿਵੇਕਲੇ ਮਾਡਲ ਮੈਨੂੰ ਬੇਚੈਨ ਕਰ ਦਿੰਦੇ ਸਨ।

ਮੇਰੀ ਐਮ. ਬੀ. ਏ. ਕਿਸੇ ਨਾਮੀ ਇੰਸਟੀਚਿਉਟ ਤੋਂ ਨਹੀਂ ਹੋ ਸਕੀ। "ਅਸੀਂ 'ਉਹਨਾਂ' ਲੋਕਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆਂ? ........ ਕਾਸ਼! ਜੇ ਮੈਂ ਪੈਦਾ ਈ ਚੰਡੀਗੜ੍ਹ ਵਰਗੇ ਸ਼ਹਿਰ 'ਚ ਹੋਇਆ ਹੁੰਦਾ!" ਇਸੇ ਕਰਕੇ ਨੌਕਰੀ ਲਈ ਮੈਂ ਚੰਡੀਗੜ੍ਹ ਚੁਣਿਆ ਸੀ।

ਹੁਣ ਮੈਂ ਮਾਰਕਿਟਿੰਗ 'ਚ ਦਿਨ-ਰਾਤ ਇੱਕ ਕੀਤਾ ਹੋਇਆ ਸੀ। "ਜਦੋਂ ਕੰਪਨੀ ਮਾਰਕਿਟਿੰਗ ਦੇ ਨਤੀਜੇ ਦੇਖੂਗੀ, ਤਾਂ ਆਪਣੇ-ਆਪ ਤਰੱਕੀ ਦੇਊਗੀ।"

ਤਰੱਕੀ ਤੋਂ ਬਾਅਦ ਮੇਰਾ ਇਰਾਦਾ ਤਕਨੀਕੀ ਡਿਪਲੋਮਾ ਕਰ ਲੈਣ ਦਾ ਸੀ, ਤੇ

52/ਪਾਕਿਸਤਾਨੀ