ਪ੍ਰਿੰਸੀਪਲ ਨੇ ਵੀ ਇੱਕੋ ਰਟ ਲਾਈ ਹੋਈ ਐ ਅੱਜ ਕੱਲ-ਦੀਪਿਕਾ, ਦੀਪਿਕਾ!" ਨੱਕ ਵੱਟਦਿਆਂ ਭਾਵਨਾ ਬੋਲੀ।
"ਸਰ ਨੇ ਤਾਂ ਜਮ੍ਹੀੰ ਸ਼ਰਮ ਲਾਹ ਰੱਖੀ ਐ!......", ਅਨੀਤਾ ਬੋਲੀ।
"ਹੋਰ!! ਪਹਿਲਾਂ ‘ਮੈਡਮ' ਸਕੂਲ 'ਚ ਹੁੰਦੇ ਸੀ ਤਾਂ ਸਰ ਨੂੰ ਫੇਰ ਵੀ ਡਰ ਸੀ! ਜਦੋਂ ਦੀ ਉਹਨਾਂ ਦੀ ਜਾੱਬ ਲੱਗੀ ਐ, ਇਹਨਾਂ ਨੂੰ ਕਿਸੇ ਦਾ ਡਰ ਈ ਨਹੀਂ ਰਿਹਾ।" ਇੱਕ ਹੋਰ ਅਧਿਆਪਕਾ ਬੋਲੀ।
ਕੁਝ ਸਮਾਂ ਪਹਿਲਾਂ ਹੀ ਪ੍ਰਿੰਸੀਪਲ ਦੀ ਪਤਨੀ ਦੀ ਸਰਕਾਰੀ ਨੌਕਰੀ ਲੱਗੀ ਸੀ। ਪਹਿਲਾਂ ਉਹ ਵੀ ਇਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ।
ਜਦੋਂ ਤੋਂ ਉਸਦੀ ਪਤਨੀ ਸਕੂਲ ਛੱਡ ਕੇ ਗਈ ਸੀ, ਪ੍ਰਿੰਸੀਪਲ ਦਾ ਦੀਪਿਕਾ ਨਾਲ ਵਾਹ-ਵਾਸਤਾ ਵੱਧ ਗਿਆ ਸੀ। ਕਿਸੇ ਫੰਕਸ਼ਨ ਦੀ ਤਿਆਰੀ ਹੁੰਦੀ ਤਾਂ ਦੀਪਿਕਾ ਨੂੰ ਪਹਿਲ ਦੇ ਆਧਾਰ ਤੇ ਬੁਲਾਇਆ ਜਾਂਦਾ। ਜੇ ਕੋਈ ਜ਼ਰੂਰੀ ਪੱਤਰ ਤਿਆਰ ਕਰਨਾ ਹੁੰਦਾ ਤਾਂ ਉਹ ਚਪੜਾਸੀ ਨੂੰ ਆਖਦਾ, "ਦੀਪਿਕਾ ਨੂੰ ਬੁਲਾ ਕੇ ਲਿਆਈਂ....... ਸਲਾਹ ਕਰਨੀ ਐ।"
ਇਸੇ ਤਰ੍ਹਾਂ ਗੱਲਾਂ-ਗੱਲਾਂ 'ਚ ਜਦੋਂ ਤੋਂ ਪ੍ਰਿੰਸੀਪਲ ਨੇ ਦੀਪਿਕਾ ਨੂੰ ਦੱਸਿਆ ਸੀ ਕਿ ਉਸਨੇ ਐਮ. ਏ. ਚੰਡੀਗੜ੍ਹ ਤੋਂ ਕੀਤੀ ਸੀ, ਉਦੋਂ ਤੋਂ ਦੀਪਿਕਾ ਦੀ ਉਸ ਵਿੱਚ ਦਿਲਚਸਪੀ ਵਧ ਗਈ ਸੀ।
"ਤੰਨੇ ਕਿੰਨੀ ਬਾਰ ਕਿਹਾ ਮੈਂ ਕਿ ਐਸਾ ਮੱਤ ਕਰ .......!" ਹਰ ਵਾਰ ਜਦੋਂ ਵੀ ਪ੍ਰਿੰਸੀਪਲ ਉਸਦੇ ਇਲਾਕੇ ਦੀ ਬੋਲੀ ਦੀ ਨਕਲ ਉਤਾਰਦਾ ਤਾਂ ਉਹ ਹੱਸ ਦਿੰਦੀ।
ਕੋਈ ਵੀ ਮਾਮਲਾ ਪੇਸ਼ ਆਉਣ ਤੇ ਦੰਦ ਕਰੀਚ ਕੇ ਅੱਖਾਂ ਝਪਕਾਉਣਾ-ਆਪਣੀ ਇਸ ਆਦਤ ਨਾਲ ਉਹ ਇਹ ਵਿਖਾਉਣ ਦੀ ਕੋਸ਼ਿਸ ਕਰਦੀ ਸੀ ਕਿ ਹਰੇਕ ਗੱਲ ਨੂੰ ਉਹ ਗਹਿਰਾ ਉਤਰਕੇ ਸੋਚਦੀ ਸੀ।
ਅੱਜ-ਕੱਲ੍ਹ ਹੇਅਰਬੈਂਡ ਨਾਲ ਪਿੱਛੇ ਵੱਲ ਨੂੰ ਸੈੱਟ ਕੀਤੇ ਉਸਦੇ ਵਾਲ ਹੋਰ ਆਕਰਸ਼ਕ ਨਜ਼ਰ ਆਉਣ ਲੱਗ ਪਏ ਸਨ।
ਦੀਪਿਕਾ ਦੇ ਪੀਰੀਅਡ ਘਟਦੇ-ਘਟਦੇ ਦੋ ਰਹਿ ਗਏ ਸਨ। ਬਾਕੀ ਅਧਿਆਪਕ ਨੌਂ-ਨੌਂ ਪੀਰੀਅਡ ਲਾਉਂਦਿਆਂ ਕੁੜਦੇ ਰਹਿੰਦੇ ਸਨ।
ਪਹਿਲਾਂ ਮਰਦ ਅਧਿਆਪਕ ਦੀਪਿਕਾ ਦੇ ਪੀਰੀਅਡ ਲੈਣ ਲਈ ਤਿਆਰ ਰਹਿੰਦੇ ਸਨ। ਜਦੋਂ ਦੀ ਪ੍ਰਿੰਸੀਪਲ ਨਾਲ ਉਸਦੀ ਨੇੜਤਾ ਵਧੀ ਸੀ, ਉਹਨਾਂ ਦਾ ‘ਦਿਆਲੂਪਣ' ਗਾਇਬ ਹੋ ਗਿਆ ਸੀ।
"ਆਪਣੇ-ਆਪ ਨੂੰ ਇਹ ਬੜੀ ਇੰਟਲੈਕਚੁਅਲ ਸਮਝਦੀ ਐ! ਟੂਰ ਤੇ ਬੱਚਿਆਂ ਨੂੰ ਐਮੇਂ ਅੱਗੇ ਹੋ-ਹੋ ਸਮਝਾ ਰਹੀ ਸੀ, ਜਿਮੇਂ ਟੂਰਿਜ਼ਮ ਦਾ ਕੋਰਸ ਕੀਤਾ ਹੋਵੇ......!" ਮਰਦ ਅਧਿਆਪਕਾਂ ਵਿੱਚ ਗੱਲਾਂ ਹੁੰਦੀਆਂ ਸਨ।
55/ਪਾਕਿਸਤਾਨੀ