ਨੱਕ ਹੇਠ ਨ੍ਹੀਂ ਆਉਂਦੀ......!" ਸਬਜ਼ੀ ਵਾਲਾ ਬੋਲ ਰਿਹਾ ਸੀ। ਲੱਗਦਾ ਸੀ ਕਿ ਜਮੀਲਾਂ ਦੀ ਦਰਾਣੀ ਉਸ ਦੀਆਂ ਗੁੱਸੇ ਭਰੀਆਂ ਗੱਲਾਂ ਸੁਣੇ ਬਿਨਾ ਹੀ ਚਲੀ ਗਈ ਸੀ। ਇਸ ਲਈ ਉਸ ਨੇ ਜਮੀਲਾਂ ਕੋਲ ਆਪਣੀ ਭੜਾਸ ਕੱਢੀ।
ਜਮੀਲਾਂ ਅੰਦਰਲੀ ਚੰਗਿਆੜੀ ਵੀ ਦਹਿਕ ਪਈ, "....... ਜਿਹਨੂੰ, ਭਾਈ, ਬਗੈਰ ਮੇਹਨਤ ਤੋਂ ਹਰਿਆਲੀ ਦਿਸਣ ਲੱਗ ਜੇ, ਆਈਂ ਹੁੰਦੈ......!"
ਲੱਗਦਾ ਸੀ ਜਿਵੇਂ ਸਬਜ਼ੀ ਵਾਲੇ ਨੂੰ ਉਸ ਦੇ ਬੋਲਾਂ ਨਾਲ ਸੰਤੁਸ਼ਟੀ ਮਿਲੀ ਸੀ, ਤੇ ਉਸ ਨੇ ਬੋਲਣਾ ਜਾਰੀ ਰੱਖਿਆ, "ਆਹੋ, ਭੈਣੇ! ਜੇ ਥੋਡੇ ਮਾਂਗ ਹੱਡ ਭੰਨ ਕੇ ਬਣਾਇਆ ਹੋਵੇ ਕੁਸ਼, ਤਾਂ ਤਾਂ ਹੈ......!"
"ਇਹ ਸਾਰੇ ਕਾਰੇ ਬੁੜ੍ਹੇ ਦੇ ਨੇ, ਵੀਰੇ", ਜਮੀਲਾਂ ਅੰਦਰ ਜੰਮੀ ਬਰਫ ਪਿਘਲ ਕੇ ਉਸ ਦੇ ਗਲ ਨੂੰ ਆ ਗਈ, "ਅਸੀਂ ਦੋਮੇਂ ਜੀਅ ਧੰਦ ਪਿੱਟਦੇ ਮਰ-ਗੇ! ਸਾਰੀ ਜੈਦਾਦ ਹੱਥੀਂ ਬਣਾਈ ਐ!...... ਵਚਕਾਰਲੇ ਨੇ ਕਦੇ ਡੱਕਾ ਨ੍ਹੀਂ ਤੋੜਿਆ, ਤੇ ਛੋਟਾ ਸਾਰੀ ਉਮਰ ਪੜ੍ਹਦਾ ਈ ਰਿਹੈ! ਸਾਰਾ ਖਰਚਾ ਅਸੀਂ ਚੱਕਿਆ! ਦੋਹਾਂ ਦੇ ਵਿਆਹ ਕੀਤੇ! ਭੈਣਾਂ ਦਾ ਸਾਰਾ ਕੁਸ਼ ਕੀਤਾ!..... ਫੇਰ ..... ਹਿੱਸਾ ਇਹਨਾਂ ਦੋਹਾਂ ਨੂੰ ਬਰਾਬਰ ਦਾ!......... ਦੱਸ, ਅਸੀਂ ਤਾਂ ਆਪਣੇ ਨਿਆਣੇ ਨ੍ਹੀਂ ਕਦੇ ਚੰਗੀ ਤਰ੍ਹਾਂ ਚੱਕ ਕੇ ਦੇਖੇ!...."
"ਏਹ ਤਾਂ, ਭੈਣੇ, ਸਿਆਣਿਆਂ ਨੂੰ ਚਾਹੀਦੈ!" ਗਾਂਹ ਜਾ ਕੇ ਬੁੜ੍ਹਾ-ਬੁੜ੍ਹੀ ਦੋਜਖ ਭੋਗਣਗੇ!....."
ਜਦੋਂ ਜਮੀਲਾਂ ਸਬਜ਼ੀ ਲੈ ਕੇ ਅੰਦਰ ਵੜੀ, ਤਾਂ ਹੌਲਾ-ਫੁੱਲ ਮਹਿਸੂਸ ਕਰ ਰਹੀ ਸੀ।
"ਇਹ ਸਬਜ਼ੀ ਆਲਾ ਭਾਈ ਤਾਂ ਬਹੁਤਾ ਈ ਚੰਗੈ! ਊਈਂ ਲੋਕ ਚੰਗੇ ਬੰਦੇ ਨੂੰ ਟਿਕਣ ਨੀਂ ਦਿੰਦੇ।" ਉਸ ਨੇ ਅੱਗੇ ਕਮਰੇ ਵਿੱਚ ਬੈਠੀ ਆਪਣੀ ਕੁੜੀ ਨੂੰ ਕਿਹਾ।
"ਆਕੜ ਦਾ ਤਾਂ ਫੂਕਿਆ ਪਿਐ!" ਕੁੜੀ ਦਾ ਇੱਕ-ਟੁੱਕ ਜਵਾਬ ਸੀ।
"ਆਕੜ ਵੀ ਤਾਂ ਉਸੇ ’ਚ ਹੋਊ, ਜਿਹਦੇ ਅੰਦਰ ਸੱਚਾਈ ਹੋਊ!...," ਕਹਿੰਦੀ ਜਮੀਲਾਂ ਰਸੋਈ 'ਚ ਲੰਘ ਗਈ।
64/ਪਾਕਿਸਤਾਨੀ