ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਦਿਨਾਂ ਵਿੱਚ ਹੋਰ ਬੱਚੇ ਵੀ ਆਉਣੇ ਸ਼ੁਰੂ ਹੋ ਗਏ। ਮਾਸਟਰ ਦੀ ਜ਼ਿੰਦਗੀ ਫਿਰ ਰੁਝੇਵਿਆਂ ਭਰੀ ਹੋ ਗਈ।...

ਘਰ ਅੰਦਰ ਵੜਨ ਲੱਗਿਆਂ ਮਾਸਟਰ ਨੇ ਘੜੀ ਵੱਲ ਵੇਖਿਆ। ਬੱਚੇ ਆਉਣ ਹੀ ਵਾਲੇ ਸਨ।

ਕਮਰੇ 'ਚ ਜਾ ਕੇ ਉਹ ਕੁਰਸੀ ਤੇ ਬੈਠਿਆ ਹੀ ਸੀ ਕਿ ਬਿਮਲਾ ਦੇਵੀ ਅੰਦਰ ਆਈ।

"ਮੈਂ ਕਿਹਾ, ਜੀ! ਮੈਨੂੰ ਕਈ ਦਿਨ ਹੋ-ਗੇ ਤਕਾਉਂਦੀ ਨੂੰ, ਆਪਾਂ ਤੀਰਥਾਂ ਤੇ ਕਦੋਂ ਜਾਣੈ?"

"ਬੱਸ, ਆਹ, ਬੱਚਿਆਂ ਦੇ ਪੇਪਰ ਮੁੱਕ ਜਾਣ! ਫੇਰ ਚੱਲਾਂਗੇ।"

"ਇਹ ਤਾਂ, ਥੋਡਾ, ਸਾਰੀ ਉਮਰ ਈ ਨ੍ਹੀਂ ਮੁੱਕਣਾ!" ਬਿਮਲਾ ਦੇਵੀ ਨੇ ਗਿਲੇ ਨਾਲ ਸਿਰ ਮਾਰਿਆ।

"ਇਹ ਤਾਂ ਹੁਣ ਹੱਡਾਂ ਦੇ ਨਾਲ ਈ ਜਾਊ!" ਮਾਸਟਰ ਮੁਸਕੁਰਾਇਆ।

ਬਿਮਲਾ ਦੇਵੀ ਹੈਰਾਨ ਖੜ੍ਹੀ ਵੇਖਦੀ ਰਹੀ। ਉਸ ਨੇ ਪਹਿਲੀ ਵਾਰ ਮਾਸਟਰ ਦੀ ਮੁਸਕੁਰਾਹਟ ਵਿੱਚ ਟਿੱਚਰ ਵੇਖੀ ਸੀ।

71/ਪਾਕਿਸਤਾਨੀ